Home / Punjabi News / ਰਾਮ ਮੰਦਰ ‘ਤੇ ਫੈਸਲੇ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਨਹੀਂ ਕਰ ਸਕਦੇ ਹਿੰਦੂ- ਵਿਹਿਪ

ਰਾਮ ਮੰਦਰ ‘ਤੇ ਫੈਸਲੇ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਨਹੀਂ ਕਰ ਸਕਦੇ ਹਿੰਦੂ- ਵਿਹਿਪ

ਰਾਮ ਮੰਦਰ ‘ਤੇ ਫੈਸਲੇ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਨਹੀਂ ਕਰ ਸਕਦੇ ਹਿੰਦੂ- ਵਿਹਿਪ

ਨਵੀਂ ਦਿੱਲੀ- ਵਿਸ਼ਵ ਹਿੰਦੂ ਪਰਿਸ਼ਦ (ਵਿਹਿਪ) ਨੇ ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ਲਈ ਕਾਨੂੰਨ ਬਣਾਏ ਜਾਣ ਦੀ ਮੰਗ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਹੈ ਕਿ ਇਸ ਮੁੱਦੇ ‘ਤੇ ਅਦਾਲਤ ਦੇ ਫੈਸਲੇ ਦੇ ਲਈ ”ਹਿੰਦੂ ਲੰਬੇ ਸਮੇਂ ਤੱਕ ਇੰਤਜ਼ਾਰ ਨਹੀਂ ਕਰ ਸਕਦੇ ਹਨ।” ਵਿਹਿਪ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਇਕ ਦਿਨ ਪਹਿਲਾਂ (ਨਵੇਂ ਸਾਲ ਦੇ ਦਿਨ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਇੰਟਰਵਿਊ ‘ਚ ਕਿਹਾ ਕਿ ਰਾਮ ਮੰਦਰ ਦੇ ਲਈ ਅਧਿਆਦੇਸ਼ ‘ਤੇ ਫੈਸਲਾ ਨਿਆਂਇਕ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ ਪਰ ਸਰਕਾਰ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਸਾਰੇ ਕਦਮ ਚੁੱਕਣ ਨੂੰ ਤਿਆਰ ਹੈ।
ਵਿਹਿਪ ਦੇ ਅੰਤਰਾਰਾਸ਼ਟਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਇਕ ਬਿਆਨ ‘ਚ ਕਿਹਾ ਹੈ ਕਿ ਸਾਰੇ ਪਹਿਲੂਆਂ ‘ਤੇ ਸੰਪੂਰਨ ਸੋਚ ਤੋਂ ਬਾਅਦ ਵਿਸ਼ਵ ਹਿੰਦੂ ਪਰਿਸ਼ਦ ਦਾ ਸਪੱਸ਼ਟ ਮਤ ਹੈ ਕਿ ਹਿੰਦੂ ਸਮਾਜ ਤੋਂ ਲੰਬੇ ਸਮੇਂ ਤੱਕ ਅਦਾਲਤ ਦੇ ਫੈਸਲੇ ਦੀ ਉਡੀਕ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ,” ਇਸ ਦਾ ਸਿਰਫ ਇੱਕ ਉੱਚਿਤ ਹੱਲ ਇਹ ਹੈ ਕਿ ਸੰਸਦ ਦੁਆਰਾ ਕਾਨੂੰਨ ਬਣਾ ਕੇ ਸ਼੍ਰੀ ਰਾਮ ਜਨਮ ਭੂਮੀ ‘ਤੇ ਸ਼ਾਨਦਾਰ ਮੰਦਰ ਦਾ ਰਸਤਾ ਤਿਆਰ ਕੀਤਾ ਜਾਵੇ।”
ਕੁਮਾਰ ਨੇ ਕਿਹਾ,” ਅਸੀਂ ਮਾਣਯੋਗ ਪ੍ਰਧਾਨ ਮੰਤਰੀ ਦਾ ਸ਼੍ਰੀਰਾਮ ਸਬੰਧੀ ਬਿਆਨ ਦੇਖਿਆ ਹੈ। ਜਨਮਭੂਮੀ ਦਾ ਮਾਮਲਾ ਪਿਛਲੇ 69 ਸਾਲਾ ਤੋਂ ਅਦਾਲਤ ‘ਚ ਚੱਲ ਰਿਹਾ ਹੈ ਅਤੇ ਇਸ ਦੀ ਅਪੀਲ ਸੁਪਰੀਮ ਕੋਰਟ ‘ਚ ਸਾਲ 2011 ਤੋਂ ਬਾਕੀ ਹੈ। ਉਡੀਕ ਦੀ ਇਹ ਲੰਬੀ ਮਿਆਦ ਹੈ। ਹਿੰਦੂ ਸਮਾਜ ਲੰਬੇ ਸਮੇਂ ਤੱਕ ਇੰਤਜ਼ਾਰ ਨਹੀਂ ਕਰ ਸਕਦਾ ਹੈ।”

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …