Home / World / ਰਾਮਨਾਥ ਕੋਵਿੰਦ ਹੋਣਗੇ ਐੱਨ.ਡੀ.ਏ ਦੇ ਰਾਸ਼ਟਰਪਤੀ ਉਮੀਦਵਾਰ

ਰਾਮਨਾਥ ਕੋਵਿੰਦ ਹੋਣਗੇ ਐੱਨ.ਡੀ.ਏ ਦੇ ਰਾਸ਼ਟਰਪਤੀ ਉਮੀਦਵਾਰ

ਰਾਮਨਾਥ ਕੋਵਿੰਦ ਹੋਣਗੇ ਐੱਨ.ਡੀ.ਏ ਦੇ ਰਾਸ਼ਟਰਪਤੀ ਉਮੀਦਵਾਰ

4ਨਵੀਂ ਦਿੱਲੀ: ਬਿਹਾਰ ਦੇ ਗਵਰਨਰ ਰਾਮਨਾਥ ਕੋਵਿੰਦ ਐਨ.ਡੀ.ਏ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋਣਗੇ| ਅਟਲ ਬਿਹਾਰੀ ਵਾਜਪਾਈ ਦੇ ਨਜ਼ਦੀਕੀ ਸਮਝਦੇ ਜਾਂਦੇ 71 ਸਾਲਾ ਰਾਮਨਾਥ ਕੋਵਿੰਦ ਦਾ ਸਬੰਧ ਉਤਰ ਪ੍ਰਦੇਸ਼ ਨਾਲ ਹੈ| ਉਹ ਇਕ ਦਲਿਤ ਆਗੂ ਹਨ| ਇਸ ਸਬੰਧੀ ਫੈਸਲਾ ਅੱਜ ਭਾਜਪਾ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ|
ਇਸ ਮੀਟਿੰਗ ਤੋਂ ਬਾਅਦ ਪਾਰਟੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਖੁਦ ਸੋਨੀਆ ਜੀ ਅਤੇ ਮਨਮੋਹਨ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ| ਸਾਰੇ ਪ੍ਰਮੁੱਖ ਵਿਰੋਧੀ ਦਲਾਂ ਦੇ ਨੇਤਾਵਾਂ ਨੂੰ ਫੈਸਲੇ ਬਾਰੇ ਦੱਸਿਆ ਗਿਆ ਹੈ| ਉਨ੍ਹਾਂ ਕਿਹਾ ਕਿ ਸੋਨੀਆ ਨੇ ਦੱਸਿਆ ਕਿ ਉਹ ਗੱਲਬਾਤ ਤੋਂ ਬਾਅਦ ਅੱਗੇ ਦਾ ਫੈਸਲਾ ਦੱਸਣਗੇ|
ਦੱਸਣਯੋਗ ਹੈ ਕਿ ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਚੋਣ 17 ਜੁਲਾਈ ਨੂੰ ਹੋਣ ਜਾ ਰਹੀ ਹੈ ਅਤੇ 20 ਜੁਲਾਈ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ| ਦੱਸਿਆ ਜਾ ਰਿਹਾ ਹੈ ਕਿ ਰਾਮਨਾਥ ਕੋਵਿੰਦ 23 ਜੂਨ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ|
ਜਾਣੋ ਰਾਮਨਾਥ ਕੋਵਿੰਦ ਬਾਰੇ
ਨਵੀਂ ਦਿੱਲੀ : ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਨੂੰ ਐਨ.ਡੀ.ਏ ਨੇ ਆਪਣਾ ਰਾਸ਼ਟਰਪਤੀ ਉਮੀਦਵਾਰ ਐਲਾਨਿਆ ਹੈ| ਰਾਮਨਾਥ ਦਾ ਜਨਮ 1 ਅਕਤੂਬਰ 1945 ਨੂੰ ਉਤਰ ਪ੍ਰਦੇਸ ਦੇ ਕਾਨਪੁਰ ਜਿਲ੍ਹੇ ਦੀ ਤਹਿਸੀਲ ਡੇਰਾਪੁਰ ਦੇ ਇਕ ਛੋਟੇ ਜਿਹੇ ਪਿੰਡ ਪਰੌਂਪ ਵਿਚ ਹੋਇਆ ਸੀ| ਉਨ੍ਹਾਂ ਦਾ ਸਬੰਧ ਕੋਰੀ ਜਾਂ ਕੋਲੀ ਜਾਤੀ ਨਾਲ ਹੈ, ਜੋ ਕਿ ਉਤਰ ਪ੍ਰਦੇਸ ਵਿਚ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ| ਵਕਾਲਤ ਦੀ ਉਪਾਧੀ ਲੈਣ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਹਾਈਕੋਰਟ ਵਿਚ ਵਕਾਲਤ ਆਰੰਭ ਕੀਤੀ| ਉਹ ਦਿੱਲੀ ਹਾਈਕੋਰਟ ਵਿਚ ਕੇਂਦਰ ਸਰਕਾਰ ਦੇ ਵਕੀਲ ਰਹੇ| 8 ਅਗਸਤ 2015 ਨੂੰ ਉਨ੍ਹਾਂ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …