Home / Punjabi News / ਰਾਜ ਪੱਧਰੀ ਸਵੀਪ ਕੌਆਰਡੀਨੇਸ਼ਨ ਕਮੇਟੀ ਗਠਿਤ

ਰਾਜ ਪੱਧਰੀ ਸਵੀਪ ਕੌਆਰਡੀਨੇਸ਼ਨ ਕਮੇਟੀ ਗਠਿਤ

ਚੰਡੀਗੜ੍ਹ : ਲੋਕ ਸਭਾ ਚੋਣਾਂ 2019 ਦੇ ਮੱਦੇਨਜਰ ਦਫਤਰ ਮੁੱਖ ਚੋਣ ਅਫਸਰ, ਪੰਜਾਬ, ਵੱਲੋਂ ਅੱਜ ਇਕ ਰਾਜ ਪੱਧਰੀ ਸਵੀਪ ਕੌਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵਿੱਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ , ਡਾਇਰੈਕਟਰ, ਤਕਨੀਕੀ ਸਿੱਖਿਆ, ਡਾਇਰੈਕਟਰ, ਸਥਾਨਕ ਸਰਕਾਰ, ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਡਾਇਰੈਕਟਰ, ਈ-ਗਵਰਨਸ ਸੋਸਾਇਟੀ ਪੰਜਾਬ, ਡਾਇਰੈਕਟਰ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ, ਡਾਇਰੈਕਟਰ, ਲੋੋਕ ਸੰਪਰਕ ਵਿਭਾਗ, ਡਾਇਰੈਕਟਰ, ਯੂਵਕ ਸੇਵਾਵਾਂ , ਡਾਇਰੈਕਟਰ, ਖੇਡਾਂ , ਡਾਇਰੈਕਟਰ, ਸਭਿਆਚਾਰਕ ਮਾਮਲੇ , ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ, ਡੀ.ਪੀ.ਆਈ.(ਕਾਲਜਾਂ), ਡੀ.ਪੀ.ਆਈ.(ਸੈਕੰਡਰੀ) ਅਤੇ ਡੀ.ਪੀ.ਆਈ. (ਐਲੀਮੈਂਟਰੀ) ਨੁੰ ਸਾਮਲ ਕੀਤਾ ਗਿਆ ਹੈ।
ਇਸ ਕਮੇਟੀ ਦੇ ਗਠਨ ਉਪਰੰਤ ਅੱਜ ਇਸ ਕਮੇਟੀ ਦੀ ਪਹਿਲੀ ਮੀਟਿੰਗ ਐਡੀਸ਼ਨਲ ਮੁਖ ਚੋਣ ਅਫ਼ਸਰ ਪੰਜਾਬ ਸ਼੍ਰੀਮਤੀ ਕਵਿਤਾ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ।
ਸ਼੍ਰੀਮਤੀ ਸਿੰਘ ਨੇ ਇਸ ਕਮੇਟੀ ਦੇ ਗਠਨ ਦੇ ਮੰਤਵ ਬਾਰੇ ਚਾਨਣਾ ਪਾਉਦਿਆ ਕਿਹਾ ਕਿ ਇਸ ਦਾ ਮੁੱਖ ਉਦੇਸ਼ ਸਿਸਟੈਮੇਟਿਕ ਵੋਟਰ ਐਜੂਕੇਸ਼ਨ ਐਂਡ ਵੋਟਰ ਪਾਰਟੀਸੀਪੇਸ਼ਨ ਬਾਰੇ ਲੋਕਾਂ ਵਿੱਚ ਪ੍ਰਚਾਰ ਕਰਨਾ ਹੈ। ਇਸ ਤੋਂ ਇਲਾਵਾ ਵੋਟ ਬਨਾਉਣ,ਵੋਟ ਪਾਉਣ ਏਥੀਕਲ ਵੋਟਿੰਗ ਅਤੇ ਈ.ਵੀ.ਐਮ./ਵੀ.ਵੀ.ਪੈਟ, ਸੀ ਵੀਜਲ ਐਪ ਆਦਿ ਸੰਬੰਧੀ ਜਾਗਰੂਕਤਾ ਲਿਆਉਣਾ ਹੈ।
ਉਨ੍ਹਾ ਹਾਜਰ ਸਮੂੰਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਵਿਭਾਗਾਂ ਰਾਹੀ ਯੋਗ ਵੋਟਰਾਂ ਨੁੰ ਜਾਗਰੂਕ ਕਰਨ ਲਈ ਸਹਿਯੋਗ ਕਰਨ ਤਾਂ ਜੋ 100 ਫੀਸਦੀ ਮਤਦਾਨ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ।
ਐਡੀਸ਼ਨਲ ਮੁੱਖ ਚੋਣ ਅਫਸਰ ਨੇ ਕਿਹਾ ਕਿ ਕੌਆਰਡੀਨੇਸ਼ਨ ਕਮੇਟੀ ਯੋਗ ਵੋਟਰਾਂ ਨੁੰ ਚੋਣ ਕਮਿਸ਼ਨ ਭਾਰਤ ਵੱਲੋਂ ਵੋਟਰਾਂ ਨੂੰ ਦਿੱਤੀਆ ਜਾ ਰਹੀਆਂ ਸਹੂਲਤਾਂ ਬਾਰੇ ਪਹਿਲ ਦੇ ਅਧਾਰ ਤੇ ਜਾਣੂ ਕਰਵਉਣ । ਇਸ ਤੋਂ ਇਲਵਾ ਉਹ ਵੋਟਰਾਂ ਨੂੰ ਆਪਣੇ ਨਾਮ ਵੋਟਰ ਸੂਚੀਆ ਵਿੱਚ ਚੈਕ ਕਰਨ ਬਾਰੇ, ਨੈਸ਼ਨਲ ਵੋਟਰ ਸਰਵਿਸ ਪੋਰਟਲ ਬਾਰੇ, ਆਨਲਾਈਨ ਰਜਿਸਟ੍ਰੇਸ਼ਨ ਦੇ ਪ੍ਰਬੰਧ ਬਾਰੇ, ਦਫਤਰ ਮੁੱਖ ਚੋਣ ਅਫਸਰ, ਪੰਜਾਬ ਦੀ ਵੈਬਸਾਈਟ ਬਾਰੇ, ਟੋਲ ਫਰੀ ਹੈਲਪ ਲਾਈਨ ਬਾਰੇ ਨੰਬਰ 1950 ਬਾਰੇ, ਇਲੈਕਟ੍ਰਨਿਕ ਫੋਟੋ ਆਈ ਕਾਰਡ(ਐਪਿਕ) ਬਾਰੇ ਐਸ.ਐਮ.ਐਸ ਬਾਰੇ , ਪਿਉਪਲ ਵਿਦ ਡਿਸਐਬਿਲਟੀਜ਼ ਨੂੰ ਮਿਲਣ ਵਾਲੀਆ ਸਹੂਲਤਾਂ ਬਾਰੇ ਲੋਕਾਂ ਨੁੰ ਵੱਧ ਤੋਂ ਵੱਧ ਜਾਗਰੂਕ ਕਰਨ।

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …