ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 29 ਫਰਵਰੀ
ਇਥੇ ਜੀਟੀ ਰੋਡ ’ਤੇ ਬੱਸ ਅੱਡੇ ਵਿੱਚ ਲੱਕੜ ਦੇ ਦੋ ਖੋਖਿਆਂ ਨੂੰ ਅਣਪਛਾਤੇ ਨੇ ਅੱਗ ਲਗਾ ਦਿੱਤੀ। ਅੱਗ ਨਾਲ ਦੋਵੇਂ ਖੋਖੇ ਸੁਆਹ ਹੋ ਗਏ। ਇਕ ਖੋਖਾ ਪਰਵਾਸੀ ਬ੍ਰਿਜ ਕਿਸ਼ੋਰ ਵਾਸੀ ਗਹਿਰੀ ਮੰਡੀ ਦਾ ਸੀ, ਤੰਬਾਕੂ ਵੇਚਦਾ ਸੀ। ਦੂਜਾ ਬਲਵੰਤ ਸਿੰਘ ਵਾਸੀ ਦੇਵੀਦਾਸਪੁਰ ਦਾ ਸੀ, ਜੋ ਮਨਿਆਰੀ ਦਾ ਕੰਮ ਕਰਦਾ ਸੀ। ਇਸ ਮੌਕੇ ਪੀੜਤ ਨੇ ਦੱਸਿਆ ਰਾਤ ਕਰੀਬ 1 ਵਜੇ ਅਣਪਛਾਤੇ ਵੱਲੋਂ ਦੋਵੇਂ ਖੋਖਿਅਆਂ ਨੂੰ ਅੱਗ ਲਗਾ ਦਿੱਤੀ ਗਈ। ਉਨ੍ਹਾਂ ਦੱਸਿਆ ਨੇੜੇ ਹੀ ਸਤਵਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਮੇਹਰਬਾਨਪੁਰ ਦਾ ਫ਼ਲਾਂ ਵਾਲਾ ਖੋਖਾ ਸੀ। ਉਸ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਪੀੜਤਾਂ ਨੇ ਦੱਸਿਆ ਦੋ ਦਿਨ ਪਹਿਲਾਂ ਵੀ ਇਸੇ ਅੱਡੇ ਤੋਂ ਗੰਨੇ ਦਾ ਰਸ ਕੱਢਣ ਲਈ ਵਰਤਿਆ ਜਾਣ ਵਾਲਾ ਵੇਲਣਾ ਅਤੇ ਇੰਜਣ ਚੋਰੀ ਹੋ ਗਿਆ ਸੀ, ਜਿਸ ਦਾ ਹੁਣ ਤੱਕ ਕੁਝ ਪਤਾ ਨਹੀਂ ਲੱਗਾ। ਇਸ ਅੱਗਜ਼ਨੀ ਦੀ ਸ਼ਿਕਾਇਤ ਜੰਡਿਆਲਾ ਗੁਰੂ ਥਾਣੇ ਵਿੱਚ ਵੀ ਦਿੱਤੀ ਗਈ ਹੈ।
The post ਜੰਡਿਆਲਾ ਗੁਰੂ ਜੀਟੀ ਰੋਡ ‘ਤੇ ਅਣਪਛਾਤੇ ਨੇ ਦੋ ਖੋਖਿਆਂ ਨੂੰ ਅੱਗ ਲਗਾਈ appeared first on Punjabi Tribune.
Source link
Asian Tribune Your Multilingual Newspaper covering World and local news News