Home / Punjabi News / ਰਾਜਾ ਵੜਿੰਗ ਨੂੰ ਹਰਵਾਉਣਾ ਚਾਹੁੰਦੇ ਨੇ ਬਾਜਵਾ: ਬਿੱਟੂ

ਰਾਜਾ ਵੜਿੰਗ ਨੂੰ ਹਰਵਾਉਣਾ ਚਾਹੁੰਦੇ ਨੇ ਬਾਜਵਾ: ਬਿੱਟੂ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 3 ਮਈ

ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੀ ਅੰਦਰੂਨੀ ਸਿਆਸਤ ਦਾ ਸ਼ਿਕਾਰ ਹੋ ਗਏ ਹਨ। ਲੋਕ ਸਭਾ ਵਿੱਚ ਹਾਰ ਨਾਲ ਉਨ੍ਹਾਂ ਦਾ ਪਾਰਟੀ ਵਿੱਚ ਪ੍ਰਭਾਵ ਖ਼ਤਮ ਹੋ ਜਾਵੇਗਾ। ਬਿੱਟੂ ਨੇ ਕਿਹਾ ਕਿ ਕਾਂਗਰਸ ’ਚ ਕਈ ‘ਵੱਡੇ ਸ਼ਾਰਕ’ ਹਨ ਜੋ ਰਾਜਾ ਵੜਿੰਗ ਨੂੰ ਹੇਠਾਂ ਉਤਾਰਨ ਦਾ ਮੌਕਾ ਲੱਭ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੜਿੰਗ ਨੂੰ ਹਾਰਦੇ ਦੇਖ ਕੇ ਸਭ ਤੋਂ ਵੱਧ ਖੁਸ਼ ਹੋਣਗੇ। ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵਰਗੇ ਸਾਰੇ ਸੀਨੀਅਰ ਕਾਂਗਰਸੀ ਆਗੂ ਉਨ੍ਹਾਂ ਦੇ ਅਹੁਦੇ ਦੇ ਖ਼ਿਲਾਫ਼ ਹਨ। ਰਾਜਾ ਵੜਿੰਗ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ।

The post ਰਾਜਾ ਵੜਿੰਗ ਨੂੰ ਹਰਵਾਉਣਾ ਚਾਹੁੰਦੇ ਨੇ ਬਾਜਵਾ: ਬਿੱਟੂ appeared first on Punjabi Tribune.


Source link

Check Also

ਪੰਜਾਬ ਸ਼ਿਵ ਸੈਨਾ ਆਗੂ ’ਤੇ ਹਮਲੇ ਤੋਂ ਬਾਅਦ ਸ਼ਬਦੀ ਜੰਗ ਛਿੜੀ

ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 6 ਜੁਲਾਈ ਲੁਧਿਆਣਾ ਵਿੱਚ ਸ਼ਿਵ ਸੈਨਾ (ਪੰਜਾਬ) ਦੇ ਆਗੂ ਸੰਦੀਪ ਥਾਪਰ …