Home / Community-Events / ਹਾਦਸੇ ਵਿਚ 2 ਵਿਅਕਤੀ ਦੀ ਮੌਤ

ਹਾਦਸੇ ਵਿਚ 2 ਵਿਅਕਤੀ ਦੀ ਮੌਤ

ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਸਹਿਰ ਦੇ ਬਾਹਰਵਵਰ ਵੱਸੇ ਲਡਿਊਕ ਕਾਊਟੀ ਦੇ ਵਿਚ ਵਾਪਰੇ ਹਾਦਸੇ ਵਿਚ 2 ਵਿਅਕਤੀ ਦੀ ਮੋਤ ਹੋ ਗਈ ਹੈ।ਇਸ ਦੇ ਬਾਰੇ ਆਰ.ਸੀ.ਐਮ.ਪੀ. ਦੇ ਬੁਲਾਰੇ ਨੇ ਦੱਸਿਆ ਕਿ ਹਾਈਵੇ 60 ਤੇ ਹਾਈਵੇ 39 ਦੇ ਚੌਕ ਵਿਚ ਐਤਵਾਰ ਨੂੰ ਸਵੇਰ 2.24 ਮਿੰਨਟ ਤੇ 2 ਗੱਡੀਆਂ ਦਾ ਆਪਸ ਵਿਚ ਟਕਰਾਉਣ ਕਾਰਨ ਵਾਪਰਿਆ ਹੈ।ਆਰ.ਸੀ.ਐਮ.ਪੀ ਨੇ ਇਹ ਦੱਸਿਆ ਕਿ 2 ਵਿਅਕਤੀਆਂ ਨੂੰ ਮ੍ਰਿਤਕ ਹਾਲਤ ਵਿਚ ਗੱਡੀ ਵਿਚੋ ਬਾਹਰ ਕੱਢਿਆ ਗਿਆ ਜਦ ਕਿ ਦੂਸਰੇ ਡਰਾਈਵਰ ਦੀ ਹਾਲਤ ਬਹੁਤ ਹੀ ਗੰਭੀਰ ਹੈ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ।ਇਹ ਹਾਦਸੇ ਦੀ ਜਾਚ ਕਰਨ ਦੇ ਲਈ ਪੁਲਿਸ ਨੇ ਲੋਕਾ ਤੋ ਮਦਦ ਮੰਗੀ ਹੈ।ਹੋਰ ਵੇਰਵਿਆਂ ਦੀ ਅਜੇ ਉਡੀਕ ਹੈ।

Check Also

28th Calgary Nagar Kirtan

    Hundreds and thousands attended the 28th Calgary Nagar Kirtan held last week. Alberta …