Home / Punjabi News / ਯੂਕੇ ਨੇ ਰੂਸੀ ਕਾਰੋਬਾਰੀ ਦਾ ਪ੍ਰਾਈਵੇਟ ਜੈੱਟ ਜ਼ਬਤ ਕੀਤਾ

ਯੂਕੇ ਨੇ ਰੂਸੀ ਕਾਰੋਬਾਰੀ ਦਾ ਪ੍ਰਾਈਵੇਟ ਜੈੱਟ ਜ਼ਬਤ ਕੀਤਾ

ਯੂਕੇ ਨੇ ਰੂਸੀ ਕਾਰੋਬਾਰੀ ਦਾ ਪ੍ਰਾਈਵੇਟ ਜੈੱਟ ਜ਼ਬਤ ਕੀਤਾ

ਲੰਡਨ: ਬਰਤਾਨੀਆ ਨੇ ਇਕ ਰੂਸੀ ਕਾਰੋਬਾਰੀ ਦਾ ਪ੍ਰਾਈਵੇਟ ਜਹਾਜ਼ ਜ਼ਬਤ ਕਰ ਲਿਆ ਹੈ ਜਿਸ ਦੇ ਸਬੰਧ ਰੂਸ ਦੇ ਸਿਆਸੀ ਆਗੂਆਂ ਨਾਲ ਹਨ। ਯੂਕਰੇਨ ‘ਤੇ ਹਮਲੇ ਮਗਰੋਂ ਰੂਸ ਨਾਲ ਸਬੰਧ ਰੱਖਦੀਆਂ ਕਈ ਇਕਾਈਆਂ ਤੇ ਵਿਅਕਤੀਆਂ ਖ਼ਿਲਾਫ਼ ਬਰਤਾਨੀਆ ਨੇ ਕਾਰਵਾਈ ਕੀਤੀ ਹੈ। ਟਰਾਂਸਪੋਰਟ ਸਕੱਤਰ ਗਰਾਂਟ ਸ਼ੈਪਸ ਨੇ ਦੱਸਿਆ ਕਿ ਲਕਸਮਬਰਗ ਵਿਚ ਰਜਿਸਟਰਡ ਜਹਾਜ਼ ਨੂੰ ਦੱਖਣੀ ਇੰਗਲੈਂਡ ਦੇ ਫਾਰਨਬੋਰੋ ਹਵਾਈ ਅੱਡੇ ਉਤੇ ਇਸ ਦੀ ਮਾਲਕੀ ਜ਼ਾਹਿਰ ਹੋਣ ‘ਤੇ ਜ਼ਬਤ ਕੀਤਾ ਗਿਆ ਹੈ। ਯੂਕੇ ਦੀ ਅਥਾਰਿਟੀ ਮੁਤਾਬਕ ਇਹ ‘ਬੌਂਬਾਰਡੀਅਰ ਗਲੋਬਰ 6500’ ਜੈੱਟ ਹੈ ਤੇ ਅਰਬਪਤੀ ਤੇਲ ਵਪਾਰੀ ਯੂਜੀਨ ਸ਼ਵਿਡਲਰ ਦਾ ਹੈ। ਇਹ ਪਿਛਲੇ ਹਫ਼ਤੇ ਨਿਊ ਜਰਸੀ ਤੋਂ ਯੂਕੇ ਆਇਆ ਸੀ ਤੇ ਇਸ ਨੇ ਮੰਗਲਵਾਰ ਦੁਬਈ ਲਈ ਉਡਾਣ ਭਰਨੀ ਸੀ। ਜ਼ਿਕਰਯੋਗ ਹੈ ਕਿ ਬਰਤਾਨੀਆ ਨੇ ਰੂਸੀ ਮਾਲਕੀ ਵਾਲੇ ਜਾਂ ਰੂਸ ਵੱਲੋਂ ਚਲਾਏ ਜਾਂਦੇ ਜਹਾਜ਼ਾਂ ਉਤੇ ਆਪਣੀ ਏਅਰਸਪੇਸ ਵਿਚ ਪਾਬੰਦੀ ਲਾਈ ਹੋਈ ਹੈ। -ਏਪੀ


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …