Home / Punjabi News / ਯੂਕਰੇਨ ਨੇ ਕਣਕ ਤੇ ਹੋਰ ਖੁਰਾਕੀ ਪਦਾਰਥਾਂ ਦੀ ਬਰਾਮਦ ’ਤੇ ਰੋਕ ਲਾਈ

ਯੂਕਰੇਨ ਨੇ ਕਣਕ ਤੇ ਹੋਰ ਖੁਰਾਕੀ ਪਦਾਰਥਾਂ ਦੀ ਬਰਾਮਦ ’ਤੇ ਰੋਕ ਲਾਈ

ਯੂਕਰੇਨ ਨੇ ਕਣਕ ਤੇ ਹੋਰ ਖੁਰਾਕੀ ਪਦਾਰਥਾਂ ਦੀ ਬਰਾਮਦ ’ਤੇ ਰੋਕ ਲਾਈ

ਮੁੱਖ ਅੰਸ਼

  • ਦੇਸ਼ ਦੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਚੁੱਕਿਆ ਕਦਮ
  • ਯੂਰੋਪ, ਏਸ਼ੀਆ ਤੇ ਅਫ਼ਰੀਕਾ ਕਈ ਪਦਾਰਥਾਂ ਲਈ ਯੂਕਰੇਨ ‘ਤੇ ਹਨ ਨਿਰਭਰ

ਲੰਡਨ, 9 ਮਾਰਚ

ਯੂਕਰੇਨ ਸਰਕਾਰ ਨੇ ਕਣਕ, ਜਵੀ ਤੇ ਹੋਰ ਰੋਜ਼ਾਨਾ ਦੇ ਖੁਰਾਕੀ ਪਦਾਰਥਾਂ ਦੀ ਬਰਾਮਦ ਉਤੇ ਪਾਬੰਦੀ ਲਾ ਦਿੱਤੀ ਹੈ। ਮੁਲਕ ਨੇ ਜੰਗ ਦੇ ਮਾਹੌਲ ਵਿਚ ਲੋਕਾਂ ਦੀਆਂ ਖੁਰਾਕੀ ਲੋੜਾਂ ਦੀ ਪੂਰਤੀ ਲਈ ਇਹ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਬਾਜਰੇ, ਖੰਡ, ਪਸ਼ੂਆਂ ਤੇ ਮੀਟ ਦੀ ਬਰਾਮਦ ਵੀ ਰੋਕ ਦਿੱਤੀ ਗਈ ਹੈ। ਯੂਕਰੇਨ ਦੇ ਖੇਤੀਬਾੜੀ ਮੰਤਰੀ ਰੋਮਨ ਲੇਸ਼ਚੈਂਕੋ ਨੇ ਕਿਹਾ ਕਿ ਮਨੁੱਖੀ ਸੰਕਟ ਨੂੰ ਟਾਲਣ ਲਈ ਇਹ ਰੋਕ ਜ਼ਰੂਰੀ ਸੀ। ਦੱਸਣਯੋਗ ਹੈ ਕਿ ਯੂਕਰੇਨ ਦੇ ਕਾਲੇ ਸਾਗਰ ਖੇਤਰ ਦੇ ਖੇਤਾਂ ਨੂੰ ‘ਦੁਨੀਆ ਦੀ ਰੋਟੀ ਦੀ ਟੋਕਰੀ’ ਵਜੋਂ ਜਾਣਿਆ ਜਾਂਦਾ ਹੈ। ਯੂਰੋਪ, ਅਫ਼ਰੀਕਾ ਤੇ ਏਸ਼ੀਆ ਨੂੰ ਇੱਥੋਂ ਬਹੁਤ ਵੱਡੀ ਮਾਤਰਾ ਵਿਚ ਖਾਣ ਵਾਲੀਆਂ ਚੀਜ਼ਾਂ ਸਪਲਾਈ ਹੁੰਦੀਆਂ ਹਨ। ਹੁਣ ਬਰਾਮਦ ਉਤੇ ਰੋਕ ਨਾਲ ਇਨ੍ਹਾਂ ਮਹਾਦੀਪਾਂ ਵਿਚ ਖੁਰਾਕ ਸਪਲਾਈ ਲਈ ਖਤਰਾ ਖੜ੍ਹਾ ਹੋ ਗਿਆ ਹੈ। ਰੂਸ ਤੇ ਯੂਕਰੇਨ ਮਿਲ ਕੇ ਦੁਨੀਆ ਦੇ ਤੀਜੇ ਹਿੱਸੇ ਨੂੰ ਕਣਕ ਤੇ ਜੌਂ ਸਪਲਾਈ ਕਰਦੇ ਹਨ। ਜੰਗ ਲੱਗਣ ਤੋਂ ਬਾਅਦ ਇਨ੍ਹਾਂ ਵਸਤਾਂ ਦੀ ਕੀਮਤ ਵਧੀ ਹੋਈ ਹੈ। ਜਿਹੜੀਆਂ ਚੀਜ਼ਾਂ ਇਹ ਸਪਲਾਈ ਕਰਦੇ ਹਨ, ਉਨ੍ਹਾਂ ਨਾਲ ਬਰੈੱਡ, ਨੂਡਲਜ਼ ਤੇ ਜਾਨਵਰਾਂ ਦੀ ਖੁਰਾਕ ਵਗੈਰਾ ਬਣਦੀ ਹੈ। ਕਿਸੇ ਵੀ ਤਰ੍ਹਾਂ ਦੀ ਕਮੀ ਮਿਸਰ ਤੇ ਲਿਬਨਾਨ ਵਰਗੇ ਦੇਸ਼ਾਂ ਵਿਚ ਭੋਜਨ ਦੀ ਚਿੰਤਾ ਖੜ੍ਹੀ ਕਰ ਸਕਦੀ ਹੈ। ਜੰਗ ਕਾਰਨ ਕੀਮਤਾਂ 2011 ਤੋਂ ਬਾਅਦ ਪਹਿਲਾਂ ਹੀ ਸਭ ਤੋਂ ਉੱਚੇ ਪੱਧਰ ਉਤੇ ਹਨ ਤੇ ਹੁਣ ਬਰਾਮਦ ਉਤੇ ਰੋਕ ਕਾਰਨ ਹੋਰ ਵੀ ਵਧਣਗੀਆਂ। -ਏਪੀ


Source link

Check Also

ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਘਰ ਲੈ ਕੇ ਪੁੱਜੇ

ਦਰਸ਼ਨ ਸਿੰਘ ਸੋਢੀ ਮੁਹਾਲੀ, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. …