Home / Punjabi News / ਮੋਦੀ ਸਰਕਾਰ ਦਾ ਇਤਿਹਾਸਕ ਐਲਾਨ

ਮੋਦੀ ਸਰਕਾਰ ਦਾ ਇਤਿਹਾਸਕ ਐਲਾਨ

5 ਲੱਖ ਰੁਪਏ ਦੀ ਸਾਲਾਨਾ ਆਮਦਨ ‘ਤੇ ਨਹੀਂ ਲੱਗੇਗਾ ਕੋਈ ਟੈਕਸ
ਨਵੀਂ ਦਿੱਲੀ : ਨਰਿੰਦਰ ਮੋਦੀ ਸਰਕਾਰ ਨੇ ਬਜਟ ਵਿਚ ਟੈਕਸ ਭਰਨ ਵਾਲਿਆਂ ਲਈ ਬਹੁਤ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਟੈਕਸ ਭਰਨ ਵਾਲਿਆਂ ਨੂੰ ਰਾਹਤ ਦਿੰਦਿਆਂ ਟੈਕਸ ਸਲੈਬ ਵਿਚ ਬਦਲਾਅ ਕਰਦਿਆਂ ਐਲਾਨ ਕਰ ਦਿੱਤਾ ਹੈ ਕਿ ਪੰਜ ਲੱਖ ਰੁਪਏ ਦੀ ਸਾਲਾਨਾ ਆਮਦਨੀ ‘ਤੇ ਕੋਈ ਟੈਕਸ ਨਹੀਂ ਲੱਗੇਗਾ। 5 ਤੋਂ 10 ਲੱਖ ਰੁਪਏ ਤੱਕ ਦੀ ਆਮਦਨੀ ‘ਤੇ 20 ਫ਼ੀਸਦੀ ਟੈਕਸ ਲੱਗੇਗਾ। ਉੱਥੇ ਹੀ 10 ਲੱਖ ਰੁਪਏ ਤੋਂ ਉੱਪਰ ਦੀ ਆਮਦਨੀ ‘ਤੇ 30 ਫ਼ੀਸਦੀ ਟੈਕਸ ਲੱਗੇਗਾ। ਨਿਵੇਸ਼ ਦੇ ਨਾਲ ਹੀ ਹੁਣ ਸਾਢੇ 6 ਲੱਖ ਤੱਕ ਟੈਕਸ ਛੋਟ ਮਿਲੇਗੀ। 40 ਹਜ਼ਾਰ ਤੱਕ ਦੇ ਬੈਂਕ ਵਿਆਜ ‘ਤੇ ਹੁਣ ਟੈਕਸ ਨਹੀਂ ਲੱਗੇਗਾ। ਇਸ ਦੇ ਨਾਲ ਹੀ ਮਿਆਰੀ ਕਟੌਤੀ ਵੀ 40 ਹਜ਼ਾਰ ਤੋਂ ਵੱਧ ਕੇ 50 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।

Check Also

ਪੰਜਾਬ ਸ਼ਿਵ ਸੈਨਾ ਆਗੂ ’ਤੇ ਹਮਲੇ ਤੋਂ ਬਾਅਦ ਸ਼ਬਦੀ ਜੰਗ ਛਿੜੀ

ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 6 ਜੁਲਾਈ ਲੁਧਿਆਣਾ ਵਿੱਚ ਸ਼ਿਵ ਸੈਨਾ (ਪੰਜਾਬ) ਦੇ ਆਗੂ ਸੰਦੀਪ ਥਾਪਰ …