Home / Punjabi News / ਮੋਦੀ ਨੇ ਚਾਰ ਸਾਲਾਂ ‘ਚ ਕ੍ਰਿਸ਼ਮਾ ਕੀਤਾ : ਬਾਦਲ

ਮੋਦੀ ਨੇ ਚਾਰ ਸਾਲਾਂ ‘ਚ ਕ੍ਰਿਸ਼ਮਾ ਕੀਤਾ : ਬਾਦਲ

ਮਲੋਟ : ਮਲੋਟ ਵਿਚ ਰੱਖੀ ਗਈ ਕਿਸਾਨ ਰੈਲੀ ਦੌਰਾਨ ਮੋਦੀ ਸਰਕਾਰ ਦੇ ਸੋਹਲੇ ਗਾਉਂਦੇ ਹੋਏ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਚਾਰ ਸਾਲਾਂ ਵਿਚ ਕ੍ਰਿਸ਼ਮਾ ਕਰਕੇ ਵਿਖਾਇਆ ਹੈ। ਪਿਛਲੇ 60-70 ਸਾਲ ਵਿਚ ਜੋ ਨਹੀਂ ਹੋ ਸਕਿਆ ਉਹ ਪ੍ਰਧਾਨ ਮੰਤਰੀ ਨੇ 4 ਸਾਲਾਂ ਵਿਚ ਕਰਕੇ ਵਿਖਾਇਆ ਹੈ। ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਦਿਨ ਰਾਤ ਕੀਤੀ ਗਈ ਮਿਹਨਤ ਸਦਕਾ ਹੀ ਦੇਸ਼ ਤਰੱਕੀ ਦੀਆਂ ਰਾਹਾਂ ‘ਤੇ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਭਰ ਦੇ ਤਾਕਤਵਰ ਮੁਲਕ ਭਾਰਤ ਨਾਲ ਦੋਸਤੀ ਕਰਨਾ ਚਾਹੁੰਦੇ ਹਨ, ਇਹ ਸਿਰਫ ਪ੍ਰਧਾਨ ਮੰਤਰੀ ਦੀ ਬਦੌਲਤ ਹੀ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਰੈਲੀ ਸਿਆਸੀ ਨਹੀਂ ਬਲਕਿ ਫ਼ਸਲਾਂ ਵਿਚ ਵਾਧੇ ਦੇ ਭਾਅ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨ ਲਈ ਹੈ।

Check Also

Top 10 Punjabi News Headlines and Trends from 22 July 2026

ABP Sanjha Top 10, 22 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …