Breaking News
Home / Punjabi News / ਮੇਘਾਲਿਆਂ ਹਾਦਸਾ- ਡੂੰਘੀ ਖਾਣ ‘ਚੋਂ ਮਿਲੀ ਇਕ ਹੋਰ ਲਾਸ਼, ਖੋਜ ਆਪਰੇਸ਼ਨ ਜਾਰੀ

ਮੇਘਾਲਿਆਂ ਹਾਦਸਾ- ਡੂੰਘੀ ਖਾਣ ‘ਚੋਂ ਮਿਲੀ ਇਕ ਹੋਰ ਲਾਸ਼, ਖੋਜ ਆਪਰੇਸ਼ਨ ਜਾਰੀ

ਸ਼ਿਲਾਂਗ-ਮੇਘਾਲਿਆ ਦੇ ਪੂਰਬੀ ਜੈਯੰਤੀਆ ਪਹਾੜੀ ਜ਼ਿਲੇ ‘ਚ 370 ਫੁੱਟ ਡੂੰਘੀ ਕੋਲਾ ਖਾਣ ‘ਚੋਂ ਜਲ ਸੈਨਾ ਨੂੰ ਇਕ ਹੋਰ ਗਲੀ ਸੜ੍ਹੀ ਹੋਈ ਮ੍ਰਿਤਕ ਲਾਸ਼ ਮਿਲੀ ਹੈ। ਖੋਜ ਆਪਰੇਸ਼ਨ ਵੱਲੋਂ 77 ਦਿਨਾਂ ਬਾਅਦ ਇਕ ਅਣਜਾਣ ਲਾਸ਼ ਬਾਹਰ ਕੱਢਣ ‘ਚ ਸਫਲ ਹੋਏ ਹਨ, ਜਿਸ ਦਾ ਕੰਮ ਹੁਣ ਵੀ ਜਾਰੀ ਹੈ।
ਰਿਪੋਰਟ ਮੁਤਾਬਕ ਅਧਿਕਾਰੀ ਨੇ ਦੱਸਿਆ ਹੈ ਕਿ ਭਾਰਤੀ ਜਲਸੈਨਾ ਦੇ ਪਾਣੀ ਦੇ ਅੰਦਰ ਰੀਮੋਟ ਦੁਆਰਾ ਸੰਚਾਲਿਤ ਵਾਹਨ ਅਤੇ ਏ. ਡੀ. ਆਰ. ਐੱਫ. ਦੀ ਇਕ ਕਿਸ਼ਤੀ ਦੀ ਵਰਤੋਂ ਕਰ ਕੇ ਬੁੱਧਵਾਰ ਨੂੰ ਖਾਣ ਤੋਂ ਇਕ ਹੋਰ ਮ੍ਰਿਤਕ ਲਾਸ਼ ਬਾਹਰ ਕੱਢੀ ਗਈ। ਖਾਣ ਤੋਂ ਮਿਲਣ ਵਾਲੀ ਇਹ ਦੂਜੀ ਮ੍ਰਿਤਕ ਲਾਸ਼ ਹੈ। ਖੋਜ ਆਪਰੇਸ਼ਨ ਦੇ ਬੁਲਾਰੇ ਆਰ. ਸੁਸੰਗੀ ਨੇ ਦੱਸਿਆ ਕਿ ਸਰੀਰ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ।
ਜ਼ਿਕਰਯੋਗ ਹੈ ਕਿ 13 ਦਸੰਬਰ 2018 ਨੂੰ ਗੈਰ-ਕਾਨੂੰਨੀ ਕੋਲਾ ਖਾਣ ‘ਚ ਜ਼ਿਆਦਾ ਪਾਣੀ ਭਰ ਜਾਣ ਕਾਰਨ 15 ਕਰਮਚਾਰੀ ਫਸ ਗਏ ਸੀ। ਇਨ੍ਹਾਂ ਲੋਕਾਂ ਨੂੰ ਕੱਢਣ ਲਈ ਭਾਰਤੀ ਜਲ ਸੈਨਾ ਦੇ ਗੋਤੇਖੋਰਾਂ ਅਤੇ ਐੱਨ. ਡੀ. ਆਰ. ਐੱਫ. ਨੇ ਵੱਡੇ ਪੱਧਰ ‘ਤੇ ਖੋਜ ਆਪਰੇਸ਼ਨ ਸ਼ੁਰੂ ਕੀਤਾ ਸੀ, ਜੋ ਕਿ ਹੁਣ ਵੀ ਜਾਰੀ ਹੈ।

Check Also

ਸੰਜੇ ਸਿੰਘ ‘ਆਪ’’ ਸੰਸਦੀ ਦਲ ਦੇ ਚੇਅਰਪਰਸਨ ਨਿਯੁਕਤ

ਨਵੀਂ ਦਿੱਲੀ, 5 ਜੁਲਾਈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ‘ਆਪ’ …