Home / World / ਮਾਣਹਾਨੀ ਮਾਮਲਾ : ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮੰਗੀ ਲਿਖਿਤ ਮੁਆਫੀ

ਮਾਣਹਾਨੀ ਮਾਮਲਾ : ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮੰਗੀ ਲਿਖਿਤ ਮੁਆਫੀ

ਨਵੀਂ ਦਿੱਲੀ – ਮਾਣਹਾਨੀ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਲਿਖਿਤ ਰੂਪ ਵਿਚ ਮੁਆਫੀ ਮੰਗ ਲਈ ਹੈ| ਉਨ੍ਹਾਂ ਨੇ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਮਜੀਠੀਆ ਖਿਲਾਫ ਲਾਏ ਗਏ ਸਾਰੇ ਇਲਜ਼ਾਮ ਵਾਪਸ ਲੈਂਦੇ ਹਨ|
ਇਸ ਦੌਰਾਨ ਮੁਆਫੀ ਮੰਗਣ ਤੋਂ ਬਾਅਦ ਬਿਕਰਮ ਮਜੀਠੀਆ ਵਲੋਂ ਮਾਣਹਾਨੀ ਦਾ ਕੇਸ ਵਾਪਸ ਲੈ ਲਿਆ ਗਿਆ ਹੈ|
ਦੱਸਣਯੋਗ ਹੈ ਕਿ ਕੇਜਰੀਵਾਲ ਨੇ ਮਜੀਠੀਆ ਉਤੇ ਡਰੱਗ ਵਪਾਰ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਮਜੀਠੀਆ ਵੱਲੋਂ ਉਨ੍ਹਾਂ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾ ਦਿੱਤਾ ਗਿਆ ਸੀ| ਇਸ ਤੋਂ ਇਲਾਵਾ ਆਪ ਦੇ ਨੇਤਾ ਆਸ਼ੀਸ਼ ਖੇਤਾਨ ਅਤੇ ਸੰਜੇ ਸਿੰਘ ਉਤੇ ਵੀ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਸੀ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …