Home / Punjabi News / ਮਾਣਹਾਨੀ ਕੇਸ: ਤੇਜਸਵੀ ਯਾਦਵ ਨੂੰ ਦੂਜੀ ਵਾਰ ਸੰਮਨ ਜਾਰੀ

ਮਾਣਹਾਨੀ ਕੇਸ: ਤੇਜਸਵੀ ਯਾਦਵ ਨੂੰ ਦੂਜੀ ਵਾਰ ਸੰਮਨ ਜਾਰੀ

ਅਹਿਮਦਾਬਾਦ, 22 ਸਤੰਬਰ
ਇੱਥੋਂ ਦੀ ਮੈਟਰੋਪੋਲੀਟਨ ਅਦਾਲਤ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਮਾਣਹਾਨੀ ਕੇਸ ਵਿੱਚ ਦੂਜੀ ਵਾਰ ਸੰਮਨ ਜਾਰੀ ਕੀਤੇ ਹਨ। ਕੁੱਝ ਦੁਬਿਧਾ ਕਾਰਨ ਪਹਿਲਾ ਸੰਮਨ ਉਨ੍ਹਾਂ ਨੂੰ ਪ੍ਰਾਪਤ ਨਹੀਂ ਹੋ ਸਕਿਆ। ਤਾਜ਼ਾ ਸੰਮਨਾਂ ਵਿੱਚ ਯਾਦਵ ਨੂੰ 13 ਅਕਤੂਬਰ ਨੂੰ ਅਦਾਲਤ ਕੋਸ਼ ਪੇਸ਼ ਹੋਣ ਲਈ ਕਿਹਾ ਗਿਆ ਹੈ। ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਯਾਦਵ ਖ਼ਿਲਾਫ਼ ‘ਸਿਰਫ਼ ਗੁਜਰਾਤੀ ਹੀ ਠੱਗ ਹੋ ਸਕਦੇ ਹਨ’ ਸਬੰਧੀ ਟਿੱਪਣੀ ਕਰਨ ਦਾ ਦੋਸ਼ ਹੈ।  -ਪੀਟੀਆਈ

The post ਮਾਣਹਾਨੀ ਕੇਸ: ਤੇਜਸਵੀ ਯਾਦਵ ਨੂੰ ਦੂਜੀ ਵਾਰ ਸੰਮਨ ਜਾਰੀ appeared first on punjabitribuneonline.com.


Source link

Check Also

ਪੰਚਕੂਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ

Panchkula School Bus Accident : ਪੰਚਕੂਲਾ ਦੇ ਸੈਕਟਰ-26 ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ …