Home / Punjabi News / ਮਹਿਲਾ ਕ੍ਰਿਕਟ: ਭਾਰਤ ਨੇ ਸ੍ਰੀਲੰਕਾ ਤੋਂ ਇੱਕ ਰੋਜ਼ਾ ਲੜੀ 3-0 ਨਾਲ ਜਿੱਤੀ

ਮਹਿਲਾ ਕ੍ਰਿਕਟ: ਭਾਰਤ ਨੇ ਸ੍ਰੀਲੰਕਾ ਤੋਂ ਇੱਕ ਰੋਜ਼ਾ ਲੜੀ 3-0 ਨਾਲ ਜਿੱਤੀ

ਪਾਲੇਕੇਲੇ, 7 ਜੁਲਾਈ

ਕਪਤਾਨ ਹਰਮਨਪ੍ਰੀਤ ਕੌਰ ਅਤੇ ਪੂਜਾ ਵਸਤਰਾਕਰ ਦੇ ਹਰਫਨਮੌਲਾ ਪ੍ਰਦਰਸ਼ਨ ਸਦਕਾ ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਨੂੰ ਤੀਜੇ ਤੇ ਆਖਰੀ ਇੱਕ ਦਿਨਾਂ ਮੈਚ ਵਿੱਚ 39 ਦੌੜਾਂ ਨਾਲ ਮਾਤ ਦਿੰਦਿਆਂ ਲੜੀ 3-0 ਨਾਲ ਜਿੱਤ ਲਈ ਹੈ। ਹਰਮਨਪ੍ਰੀਤ ਕੌਰ ਨੇ ਬੱਲੇਬਾਜ਼ੀ ਕਰਦਿਆਂ 75 ਦੌੜਾਂ ਬਣਾਈਆਂ ਅਤੇ ਗੇਂਦਬਾਜ਼ੀ ਕਰਦਿਆਂ ਇੱਕ ਵਿਕਟ ਹਾਸਲ ਕੀਤੀ ਜਦਕਿ ਪੂਜਾ ਵਸਤਰਾਕਰ ਨੇ ਨਾਬਾਦ 56 ਦੌੜਾਂ ਬਣਾਈਆਂ ਤੇ ਦੋ ਵਿਕਟਾਂ ਵੀ ਲਈਆਂ। ਦੋਵਾਂ ਨੇ ਸੱਤਵੀਂ ਵਿਕਟ ਲਈ 97 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੇ 50 ਓਵਰਾਂ ਵਿੱਚ 9 ਵਿਕਟਾਂ ਗੁਆ 255 ਦੌੜਾਂ ਬਣਾਈਆਂ। ਕੁੱਲ ਸਕੋਰ ‘ਚ ਸ਼ੈਫਾਲੀ ਵਰਮਾ ਨੇ 49 ਦੌੜਾਂ ਦਾ ਯੋਗਦਾਨ ਪਾਇਆ। ਬਾਅਦ ਵਿੱਚ ਭਾਰਤੀ ਮਹਿਲਾ ਗੇਂਦਬਾਜ਼ਾਂ ਨੇ ਜਿੱਤ ਲਈ 256 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਸ੍ਰੀਲੰਕਾ ਟੀਮ ਨੂੰ 47.3 ਓਵਰਾਂ ਵਿੱਚ 216 ਦੌੜਾਂ ‘ਤੇ ਹੀ ਆਊਟ ਕਰ ਦਿੱਤਾ। ਗੇਂਦਬਾਜ਼ ਰਾਜੇਸ਼ਵਰੀ ਗਾਇਕਵਾੜ ਨੇ ਤਿੰਨ ਅਤੇ ਮੇਘਨਾ ਸਿੰਘ ਨੇ ਦੋ ਵਿਕਟਾਂ ਹਾਸਲ ਕੀਤੀਆਂ। ਵਧੀਆ ਪ੍ਰਦਰਸ਼ਨ ਸਦਕਾ ਹਰਮਨਪ੍ਰੀਤ ਕੌਰ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।

ਭਾਰਤੀ ਬੱਲੇਬਾਜ਼ ਯਾਸਤਿਕਾ ਭਾਟੀਆ ਸ਼ਾਟ ਜੜ੍ਹਦੀ ਹੋਈ। ਫੋਟੋ: ਪੀਟੀਆਈ


Source link

Check Also

ਆਸ਼ਾ ਵਰਕਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 25 ਜੂਨ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਅੱਜ ਤੋਂ ਮੋਰਚਾ …