Home / Punjabi News / ਮਸਾਜ ਲਈ ਬੁਲਾਉਣ ਦੀ ਗਲਤੀ ਚਿਨਮਯਾਨੰਦ ਨੇ ਸਵੀਕਾਰੀ, ਕਿਹਾ- ਸ਼ਰਮਿੰਦਾ ਹਾਂ

ਮਸਾਜ ਲਈ ਬੁਲਾਉਣ ਦੀ ਗਲਤੀ ਚਿਨਮਯਾਨੰਦ ਨੇ ਸਵੀਕਾਰੀ, ਕਿਹਾ- ਸ਼ਰਮਿੰਦਾ ਹਾਂ

ਮਸਾਜ ਲਈ ਬੁਲਾਉਣ ਦੀ ਗਲਤੀ ਚਿਨਮਯਾਨੰਦ ਨੇ ਸਵੀਕਾਰੀ, ਕਿਹਾ- ਸ਼ਰਮਿੰਦਾ ਹਾਂ

ਸ਼ਾਹਜਹਾਂਪੁਰ— ਸ਼ਾਹਜਹਾਂਪੁਰ ਯੌਨ ਸ਼ੋਸ਼ਣ ਕੇਸ ‘ਚ ਗ੍ਰਿਫਤਾਰ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਹੈ। ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ.ਆਈ.ਟੀ.) ਦਾ ਦਾਅਵਾ ਹੈ ਕਿ ਚਿਨਮਯਾਨੰਦ ਨੇ ਪੀੜਤ ਕੁੜੀ ਨੂੰ ਮਸਾਜ ਲਈ ਬੁਲਾਉਣ ‘ਚ ਆਪਣੀ ਗਲਤੀ ਸਵੀਕਾਰ ਕੀਤੀ ਹੈ। ਐੱਸ.ਆਈ.ਟੀ. ਦੇ ਮੁਖੀ ਨਵੀਨ ਅਰੋੜਾ ਨੇ ਕਿਹਾ ਕਿ ਸਵਾਮੀ ਚਿਨਮਯਾਨੰਦ ਨੇ ਆਪਣੇ ਵਿਰੁੱਧ ਲਗਭਗ ਸਾਰੇ ਦੋਸ਼ਾਂ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ, ਕਿਉਂਕਿ ਉਹ ਆਪਣੇ ਇਨ੍ਹਾਂ ਕੰਮਾਂ ਤੋਂ ਸ਼ਰਮਿੰਦਾ ਹਨ।
ਜ਼ਿਕਰਯੋਗ ਹੈ ਕਿ ਵਿਦਿਆਰਥਣ ਦੇ ਯੌਨ ਸ਼ੋਸ਼ਣ ਮਾਮਲੇ ‘ਚ ਗ੍ਰਿਫਤਾਰ ਸਵਾਮੀ ਚਿਨਮਯਾਨੰਦ ਨੂੰ ਸ਼ੁੱਕਰਵਾਰ ਨੂੰ ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਜੇਲ ਭੇਜ ਦਿੱਤਾ ਹੈ। ਨਾਲ ਹੀ ਉਨ੍ਹਾਂ ਦੇ ਤਿੰਨ ਸਹਿਯੋਗੀ ਨੌਜਵਾਨਾਂ ਨੂੰ ਵੀ ਐੱਸ.ਆਈ.ਟੀ. ਨੇ ਗ੍ਰਿਫਤਾਰ ਕੀਤਾ ਹੈ। ਫੜੇ ਗਏ ਤਿੰਨੋਂ ਨੌਜਵਾਨਾਂ ‘ਤੇ ਬਲੈਕਮੇਲਿੰਗ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਐੱਸ.ਆਈ.ਟੀ. ਦੇ ਸੂਤਰਾਂ ਅਨੁਸਾਰ, ਗ੍ਰਿਫਤਾਰ ਤਿੰਨੋਂ ਨੌਜਵਾਨਾਂ ਨੂੰ ਵੀ ਚਿਨਮਯਾਨੰਦ ਦੇ ਨਾਲ ਹੀ ਸਥਾਨਕ ਸੀ.ਜੇ.ਐੱਮ. ਹਸਪਤਾਲ ‘ਚ ਪੇਸ਼ ਕੀਤਾ ਗਿਆ। ਐੱਸ.ਆਈ.ਟੀ. ਦਾ ਮੰਨਣਾ ਹੈ ਕਿ ਇਸ ਪੂਰੇ ਮਾਮਲੇ ‘ਚ ਸਵਾਮੀ ਨਾਲ ਤਿੰਨੋਂ ਹੀ ਨੌਜਵਾਨਾਂ ਦੀ ਖਾਸ ਭੂਮਿਕਾ ਰਹੀ ਸੀ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …