Home / Punjabi News / ‘ਅਨਲਾਕ-4’ ਮਗਰੋਂ ਵੀ ਪੰਜਾਬ ‘ਚ ਕੋਈ ਰਾਹਤ ਨਹੀਂ, ਸਰਕਾਰ ਲਿਖੇਗੀ ਕੇਂਦਰ ਨੂੰ ਚਿੱਠੀ

‘ਅਨਲਾਕ-4’ ਮਗਰੋਂ ਵੀ ਪੰਜਾਬ ‘ਚ ਕੋਈ ਰਾਹਤ ਨਹੀਂ, ਸਰਕਾਰ ਲਿਖੇਗੀ ਕੇਂਦਰ ਨੂੰ ਚਿੱਠੀ

‘ਅਨਲਾਕ-4’ ਮਗਰੋਂ ਵੀ ਪੰਜਾਬ ‘ਚ ਕੋਈ ਰਾਹਤ ਨਹੀਂ, ਸਰਕਾਰ ਲਿਖੇਗੀ ਕੇਂਦਰ ਨੂੰ ਚਿੱਠੀ

Image Courtesy :jagbani(punjabkesar)

ਚੰਡੀਗੜ੍ਹ : ਕੋਰੋਨਾ ਮਹਾਮਾਰੀ ਸਬੰਧੀ ਭਾਵੇਂ ਹੀ ਕੇਂਦਰ ਸਰਕਾਰ ਵੱਲੋਂ ਅਨਲਾਕ-4 ਸਬੰਧੀ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਸੂਬੇ ਅੰਦਰ ਕਿਸੇ ਤਰ੍ਹਾਂ ਦੀ ਰਾਹਤ ਦੇਣ ਲਈ ਤਿਆਰ ਨਹੀਂ ਹੈ।
ਇਸ ਸਬੰਧੀ ਪੰਜਾਬ ਸਰਕਾਰ ਕੇਂਦਰ ਨੂੰ ਪੱਤਰ ਲਿਖਣ ਜਾ ਰਹੀ ਹੈ ਕਿ ਪੰਜਾਬ ਸਰਕਾਰ ਅਜੇ ਕੋਰੋਨਾ ਦੇ ਚੱਲਦਿਆਂ ਸਖ਼ਤੀ ਜ਼ਾਰੀ ਰੱਖੇਗੀ। ਸੂਤਰਾਂ ਦਾ ਕਹਿਣਾ ਹੈ ਹਰਿਆਣਾ ਤੇ ਚੰਡੀਗੜ੍ਹ ਨੇ ਸ਼ਨੀਵਾਰ ਤੇ ਐਤਵਾਰ ਨੂੰ ਤਾਲਾਬੰਦੀ ਹਟਾ ਦਿੱਤੀ ਹੈ ਪਰ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ ‘ਚ ਸ਼ਨੀਵਾਰ ਤੇ ਐਤਵਾਰ ਦੀ ਤਾਲਾਬੰਦੀ ਜਾਰੀ ਰੱਖੀ ਗਈ ਹੈ।
ਸੂਤਰਾਂ ਮੁਤਾਬਕੇ ਪੰਜਾਬ ਸਰਕਾਰ ਸਕੂਲ ਅਤੇ ਕਾਲਜ ਬੰਦ ਰੱਖੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਬੱਚਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਖ਼ਤਰਾ ਨਹੀਂ ਲੈ ਸਕਦੇ।
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਰਾਤ ਨੂੰ ਕਰਫ਼ਿਊ ਜਾਰੀ ਰੱਖੇਗੀ। ਇਸ ‘ਚ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਇਕ ਮੀਟਿੰਗ ਹੋ ਰਹੀ ਹੈ, ਜਿਸ ‘ਚ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ।

News Credit :jagbani(punjabkesar)

Check Also

ਅਦਾਕਾਰ ਰਣਵੀਰ ਸਿੰਘ ਨੇ ਡੀਪਫੇਕ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਕੇਸ ਦਰਜ ਕਰਵਾਇਆ

ਨਵੀਂ ਦਿੱਲੀ, 22 ਅਪਰੈਲ ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ …