Breaking News
Home / Punjabi News / ਮਲੋਟ: ਖੇਤ ’ਚ ਸੁੱਤੇ ਠੇਕੇਦਾਰ ਦਾ ਬੇਰਹਿਮੀ ਨਾਲ ਕਤਲ

ਮਲੋਟ: ਖੇਤ ’ਚ ਸੁੱਤੇ ਠੇਕੇਦਾਰ ਦਾ ਬੇਰਹਿਮੀ ਨਾਲ ਕਤਲ

ਲਖਵਿੰਦਰ ਸਿੰਘ ਬਰਾੜ

ਮਲੋਟ, 7 ਦਸੰਬਰ

ਨੇੜਲੇ ਪਿੰਡ ਕਿੰਗਰਾ ਤੋਂ ਘੁਮਿਆਰਾ ਰੋਡ ‘ਤੇ ਅਮਰੂਦਾਂ ਦੇ ਬਾਗ਼ ਦੇ ਫਿਰੋਜ਼ਪੁਰ ਨਾਲ ਸਬੰਧਤ ਕਰੀਬ 60-65 ਸਾਲਾਂ ਦੇ ਹਰਜਿੰਦਰ ਸਿੰਘ ਠੇਕੇਦਾਰ ਦਾ ਰਾਤ ਨੂੰ ਸੁੱਤੇ ਪਏ ਦਾ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਡੀਐੱਸਪੀ ਮਲੋਟ ਬਲਕਾਰ ਸਿੰਘ ਸੰਧੂ, ਥਾਣਾ ਸਿਟੀ ਦੇ ਇੰਚਾਰਜ ਵਰੁਨ ਕੁਮਾਰ ਮੱਟੂ ਤੋਂ ਇਲਾਵਾ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਮੌਕੇ ‘ਤੇ ਪਹੁੰਚੇ। ਥਾਣਾ ਸਿਟੀ ਦੇ ਇੰਚਾਰਜ ਵਰੁਨ ਕੁਮਾਰ ਮੱਟੂ ਨੇ ਦੱਸਿਆ ਕਿ ਠੇਕੇਦਾਰ ਹਰਜਿੰਦਰ ਸਿੰਘ ਖੇਤ ਵਿੱਚ ਹੀ ਸੜਕ ਤੋਂ ਹਟਵੇਂ ਕੋਠੇ ਵਿਚ ਰਹਿੰਦਾ ਸੀ, ਜਿਥੇ ਉਸ ਦਾ ਕਤਲ ਕਰ ਦਿੱਤਾ ਗਿਆ। ਦਿਨ ਚੜ੍ਹਦੇ ਜਦ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਠੇਕੇਦਾਰ ਦੀ ਵੱਢ-ਟੁੱਕ ਕੀਤੀ ਲਾਸ਼ ਮੌਕੇ ‘ਤੇ ਦੇਖੀ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।


Source link

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …