Home / Punjabi News / ਫੋਰਬਸ ਦੀ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ’ਚ ਵਿੱਤ ਮੰਤਰੀ ਸੀਤਾਰਾਮਨ ਸਮੇਤ 6 ਭਾਰਤੀ ਸ਼ਾਮਲ

ਫੋਰਬਸ ਦੀ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ’ਚ ਵਿੱਤ ਮੰਤਰੀ ਸੀਤਾਰਾਮਨ ਸਮੇਤ 6 ਭਾਰਤੀ ਸ਼ਾਮਲ

ਨਿਊਯਾਰਕ, 7 ਦਸੰਬਰ

ਫੋਰਬਸ ਦੀ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਬਾਇਓਕਾਨ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮਜ਼ੂਮਦਾਰ-ਸ਼ਾਅ ਅਤੇ ਨਿਆਕਾ ਦੀ ਸੰਸਥਾਪਕ ਫਾਲਗੁਨੀ ਨਾਇਰ ਸਮੇਤ ਛੇ ਭਾਰਤੀ ਸ਼ਾਮਲ ਹਨ। ਸੀਤਾਰਮਨ ਜੋ ਸੂਚੀ ਵਿੱਚ 36ਵੇਂ ਨੰਬਰ ‘ਤੇ ਹਨ ਨੇ ਲਗਾਤਾਰ ਚੌਥੀ ਵਾਰ ਇਸ ਸੂਚੀ ‘ਚ ਜਗ੍ਹਾ ਬਣਾਈ ਹੈ। ਸਾਲ 2021 ਵਿੱਚ ਉਹ 37ਵੇਂ, 2020 ਵਿੱਚ 41ਵੇਂ ਅਤੇ 2019 ਵਿੱਚ 34ਵੇਂ ਸਥਾਨ ‘ਤੇ ਸਨ। ਸੂਚੀ ਵਿੱਚ ਸ਼ਾਮਲ ਹੋਰਨਾਂ ਭਾਰਤੀਆਂ ਵਿੱਚ ਐਚਸੀਐਲਟੈਕ ਦੀ ਚੇਅਰਪਰਸਨ ਰੋਸ਼ਨੀ ਨਾਦਰ ਮਲਹੋਤਰਾ (53ਵੇਂ), ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੀ ਚੇਅਰਪਰਸਨ ਮਧਾਬੀ ਪੁਰੀ ਬੁਚ (54ਵੇਂ), ਸਟੀਲ ਅਥਾਰਟੀ ਆਫ਼ ਇੰਡੀਆ ਦੀ ਚੇਅਰਪਰਸਨ ਸੋਮਾ ਮੰਡਲ (67ਵੇਂ) ਸਥਾਨ ‘ਤੇ ਹਨ। -ਪੀਟੀਆਈ


Source link

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …