Home / Punjabi News / ਮਮਤਾ ਨੇ ਅਲਪਨ ਬੰਧੋਪਾਧਿਆਏ ਨੂੰ ਤਿੰਨ ਸਾਲ ਲਈ ਆਪਣਾ ਸਲਾਹਕਾਰ ਲਾਇਆ

ਮਮਤਾ ਨੇ ਅਲਪਨ ਬੰਧੋਪਾਧਿਆਏ ਨੂੰ ਤਿੰਨ ਸਾਲ ਲਈ ਆਪਣਾ ਸਲਾਹਕਾਰ ਲਾਇਆ

ਮਮਤਾ ਨੇ ਅਲਪਨ ਬੰਧੋਪਾਧਿਆਏ ਨੂੰ ਤਿੰਨ ਸਾਲ ਲਈ ਆਪਣਾ ਸਲਾਹਕਾਰ ਲਾਇਆ

ਕੋਲਕਾਤਾ, 31 ਮਈ

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਹ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਅਲਪਨ ਬੰਧੋਪਾਧਿਆਏ ਨੂੰ ਤਿੰਨ ਸਾਲ ਲਈ ਆਪਣਾ ਸਲਾਹਕਾਰ ਨਿਯੁਕਤ ਕਰ ਰਹੇ ਹਨ। ਬੀਬੀ ਬੈਨਰਜੀ ਨੇ ਕਿਹਾ ਕਿ ਇਹ ਨਵੀਂ ਨਿਯੁਕਤੀ ਭਲਕੇ ਮੰਗਲਵਾਰ ਤੋਂ ਅਮਲ ਵਿੱਚ ਆ ਜਾਵੇਗੀ। ਚੇਤੇ ਰਹੇ ਕਿ ਕੇਂਦਰ ਦੀ ਮੋਦੀ ਸਰਕਾਰ ਬੰਧੋਪਾਧਿਆਏ ਨੂੰ ਉੱਤਰੀ ਬਲਾਕ ਵਿੱਚ ਸੇਵਾਵਾਂ ਜੁਆਇਨ ਕਰਨ ਲਈ ਮੰਗਲਵਾਰ ਨੂੰ ਦਿੱਲੀ ਸੱਦਿਆ ਸੀ। ਬੀਬੀ ਬੈਨਰਜੀ ਨੇ ਅਲਪਨ ਬੰਧੋਪਾਧਿਆਏ ਦੇ ਹਵਾਲੇ ਨਾਲ ਕਿਹਾ ਕਿ ਕੇਂਦਰ, ਸੂਬਾ ਸਰਕਾਰ ਦੀ ਇਜਾਜ਼ਤ ਤੋਂ ਬਗੈਰ ਕਿਸੇ ਵੀ ਅਧਿਕਾਰੀ ‘ਤੇ ਜੁਆਇਨ ਕਰਨ ਲਈ ਦਬਾਅ ਨਹੀਂ ਪਾ ਸਕਦੀ। -ਪੀਟੀਆਈ


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …