ਸ਼ਗਨ ਕਟਾਰੀਆ
ਬਠਿੰਡਾ, 27 ਸਤੰਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ‘ਭਾਰਤ ਬੰਦ’ ਦੇ ਸੱਦੇ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਨਿੱਗਰ ਹੁੰਗਾਰਾ ਮਿਲਿਆ ਹੈ। ਰੇਲ ਪਟੜੀਆਂ ਅਤੇ ਸੜਕਾਂ ‘ਤੇ ਵਿਖਾਵਾਕਾਰੀਆਂ ਵੱਲੋਂ ਲੱਗੇ ਧਰਨਿਆਂ ਕਾਰਨ ਅੱਜ ਬਠਿੰਡਾ ਦਾ ਸੰਪਰਕ ਆਲੇ-ਦੁਆਲੇ ਨਾਲੋਂ ਟੁੱਟਿਆ ਰਿਹਾ। ਕੌਮੀ ਅਤੇ ਰਾਜ ਮਾਰਗਾਂ ‘ਤੇ ਲੱਗੇ ਕਰੀਬ ਸਵਾ ਦਰਜਨ ਧਰਨਿਆਂ ਸਮੇਤ ਜ਼ਿਲ੍ਹਾ ਬਠਿੰਡਾ ਵਿੱਚ ਲਗਪਗ ਚਾਰ ਦਰਜਨ ਥਾਵਾਂ ‘ਤੇ ਧਰਨੇ ਲੱਗੇ। ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵੀ ਸੜਕਾਂ ਤੋਂ ਲੋਪ ਰਹੀਆਂ। ਨਿੱਜੀ ਵਿੱਦਿਅਕ ਅਦਾਰੇ ਅਤੇ ਵਪਾਰਕ ਕੇਂਦਰ ਤਕਰੀਬਨ ਮੁਕੰਮਲ ਤੌਰ ‘ਤੇ ਬੰਦ ਰਹੇ। ਰੇਲ ਆਵਾਜਾਈ ਰੱਦ ਹੋਣ ਕਾਰਨ ਬਹੁਤ ਸਾਰੇ ਰੇਲ ਮੁਸਾਫ਼ਰ ਬਠਿੰਡਾ ਰੇਲਵੇ ਜੰਕਸ਼ਨ ‘ਤੇ ਖੱਜਲ ਖੁਆਰ ਹੁੰਦੇ ਵੇਖੇ ਗਏ।


Source link
Asian Tribune Your Multilingual Newspaper covering World and local news News