Home / Punjabi News / ਬਲੋਚ ਦਹਿਸ਼ਤਗਰਦਾਂ ਵੱਲੋਂ ਕੀਤੇ ਧਮਾਕੇ ਵਿੱਚ ਪਾਕਿਸਤਾਨ ਦੇ ਬਾਨੀ ਜਿਨਾਹ ਦਾ ਬੁੱਤ ਤਬਾਹ

ਬਲੋਚ ਦਹਿਸ਼ਤਗਰਦਾਂ ਵੱਲੋਂ ਕੀਤੇ ਧਮਾਕੇ ਵਿੱਚ ਪਾਕਿਸਤਾਨ ਦੇ ਬਾਨੀ ਜਿਨਾਹ ਦਾ ਬੁੱਤ ਤਬਾਹ

ਕਰਾਚੀ, 27 ਸਤੰਬਰ

ਬਲੋਚ ਦਹਿਸ਼ਤਗਰਦਾਂ ਵੱਲੋਂ ਗੜਬੜਜ਼ਦਾ ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿੱਚ ਕੀਤੇ ਬੰਬ ਧਮਾਕੇ ਵਿੱਚ ਮੁਲਕ ਦੇ ਬਾਨੀ ਮੁਹੰਮਦ ਅਲੀ ਜਿਨਾਹ ਦਾ ਬੁੱਤ ਨੁਕਸਾਨਿਆ ਗਿਆ ਹੈ। ਡਾਅਨ ਦੀ ਰਿਪੋਰਟ ਮੁਤਾਬਕ ਇਹ ਬੁੱਤ ਜੂਨ ਮਹੀਨੇ ਸੁਰੱਖਿਅਤ ਜ਼ੋਨ ਮੰਨੀ ਜਾਂਦੀ ਮਰੀਨ ਡਰਾਈਵ ‘ਤੇ ਸਥਾਪਤ ਕੀਤਾ ਗਿਆ ਸੀ। ਰੋਜ਼ਨਾਮਚੇ ਦੀ ਰਿਪੋਰਟ ਮੁਤਾਬਕ ਬਲੋਚ ਦਹਿਸ਼ਤਗਰਦਾਂ ਨੇ ਐਤਵਾਰ ਸਵੇਰੇ ਬੁੱਤ ਦੇ ਹੇਠਾਂ ਬੰਬ ਰੱਖ ਕੇ ਧਮਾਕਾ ਕੀਤਾ, ਜਿਸ ਵਿੱਚ ਬੁੱਤ ਪੂਰੀ ਤਰ੍ਹਾਂ ਤਬਾਹ ਹੋ ਗਿਆ। ਬੀਬੀਸੀ ਉਰਦੂ ਦੀ ਰਿਪੋਰਟ ਮੁਤਾਬਕ ਪਾਬੰਦੀਸ਼ੁਦਾ ਜਥੇਬੰਦੀ ਬਲੋਚ ਰਿਪਬਲਿਕਨ ਆਰਮੀ ਦੇ ਬੁਲਾਰੇ ਬਾਬਗਰ ਬਲੋਚ ਨੇ ਟਵੀਟ ਕਰਕੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। -ਪੀਟੀਆਈ


Source link

Check Also

Mohali ‘ਚ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ , ਜਨਮ ਦਿਨ ਪਾਰਟੀ ‘ਚ ਬੁਲਾ ਕੇ ਪਿਲਾਈ ਸ਼ਰਾਬ , ਫਲੈਟ ‘ਚ ਬੰਦ ਕਰ ਕੀਤਾ ਜਬਰ-ਜ਼ਿਨਾਹ

Mohali Gangrape : ਮੋਹਾਲੀ ‘ਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਗੈਂਗਰੇਪ ਦਾ ਮਾਮਲਾ …