Home / Punjabi News / ਭਾਰਤੀ ਸ਼ੇਅਰ ਬਾਜ਼ਾਰ ’ਚ ਬਹਾਰ: ਸੈਂਸੈਕਸ 67000 ਨੂੰ ਪਾਰ

ਭਾਰਤੀ ਸ਼ੇਅਰ ਬਾਜ਼ਾਰ ’ਚ ਬਹਾਰ: ਸੈਂਸੈਕਸ 67000 ਨੂੰ ਪਾਰ

ਮੁੰਬਈ, 19 ਜੁਲਾਈ
ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਤੇਜ਼ੀ ਦਾ ਸਿਲਸਿਲਾ ਅੱਜ ਲਗਾਤਾਰ ਪੰਜਵੇਂ ਕਾਰੋਬਾਰੀ ਸੈਸ਼ਨ ‘ਚ ਜਾਰੀ ਰਿਹਾ। ਬੀਐੱਸਈ ਸੈਂਸੈਕਸ 302 ਅੰਕਾਂ ਤੋਂ ਉੱਪਰ ਚੜ੍ਹ ਕੇ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਬੰਦ ਹੋਇਆ| ਤੀਹ ਸ਼ੇਅਰਾਂ ਵਾਲਾ ਸੈਂਸੈਕਸ 302.30 ਅੰਕ ਭਾਵ 0.45 ਫੀਸਦੀ ਦੇ ਵਾਧੇ ਨਾਲ 67,097.44 ਅੰਕਾਂ ਦੇ ਨਵੇਂ ਰਿਕਾਰਡ ਪੱਧਰ ‘ਤੇ ਬੰਦ ਹੋਇਆ। ਇਹ ਪਹਿਲੀ ਵਾਰ ਹੈ ਜਦੋਂ ਸੈਂਸੈਕਸ 67,000 ਦੇ ਪਾਰ ਬੰਦ ਹੋਇਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 83.90 ਅੰਕ ਭਾਵ 0.42 ਫੀਸਦੀ ਦੇ ਵਾਧੇ ਨਾਲ 19,833.15 ਅੰਕਾਂ ਦੇ ਨਵੇਂ ਸਿਖ਼ਰ ‘ਤੇ ਬੰਦ ਹੋਇਆ।

The post ਭਾਰਤੀ ਸ਼ੇਅਰ ਬਾਜ਼ਾਰ ’ਚ ਬਹਾਰ: ਸੈਂਸੈਕਸ 67000 ਨੂੰ ਪਾਰ appeared first on punjabitribuneonline.com.


Source link

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਹਸਪਤਾਲ ‘ਚ ਕਈ ਸੀਨੀਅਰ ਆਗੂ ਪਹੁੰਚੇ; ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਦਾ ਦੇਹਾਂਤ…

Big News: ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਦੀ ਪਤਨੀ ਚੇਨੰਮਾ ਦਾ ਸ਼ਨੀਵਾਰ ਨੂੰ 85 ਸਾਲ …