Home / Punjabi News / ਭਾਰਤੀ ਸਰਹੱਦ ‘ਤੇ ਫੌਜਾਂ ਦੇ ਡੇਰੇ ਲਾ ਕੇ ਚੀਨ ਦਾ ਦਾਅਵਾ, ਹੁਣ ਸਭ ਕੁਝ ਠੀਕ-ਠਾਕ

ਭਾਰਤੀ ਸਰਹੱਦ ‘ਤੇ ਫੌਜਾਂ ਦੇ ਡੇਰੇ ਲਾ ਕੇ ਚੀਨ ਦਾ ਦਾਅਵਾ, ਹੁਣ ਸਭ ਕੁਝ ਠੀਕ-ਠਾਕ

ਭਾਰਤੀ ਸਰਹੱਦ ‘ਤੇ ਫੌਜਾਂ ਦੇ ਡੇਰੇ ਲਾ ਕੇ ਚੀਨ ਦਾ ਦਾਅਵਾ, ਹੁਣ ਸਭ ਕੁਝ ਠੀਕ-ਠਾਕ

ਚੀਨ ਦਾ ਕਹਿਣਾ ਹੈ ਕਿ ਭਾਰਤ ਦੀ ਸਰਹੱਦ ‘ਤੇ ਸਥਿਤੀ ਪੂਰੀ ਤਰ੍ਹਾਂ ਸਥਿਰ ਤੇ ਕਾਬੂ ‘ਚ ਹੈ ਤੇ ਦੋਵਾਂ ਦੇਸ਼ਾਂ ਵਿੱਚ ਗੱਲਬਾਤ ਤੇ ਸਲਾਹ-ਮਸ਼ਵਰੇ ਰਾਹੀਂ ਮਸਲਿਆਂ ਦਾ ਹੱਲ ਕਰਨ ਲਈ ਢੁਕਵੀਂ ਵਿਧੀ ਤੇ ਸੰਚਾਰ ਚੈਨਲ ਹਨ।

ਬੀਜਿੰਗ: ਚੀਨ ਦਾ ਕਹਿਣਾ ਹੈ ਕਿ ਭਾਰਤ ਦੀ ਸਰਹੱਦ ‘ਤੇ ਸਥਿਤੀ ਪੂਰੀ ਤਰ੍ਹਾਂ ਸਥਿਰ ਤੇ ਕਾਬੂ ‘ਚ ਹੈ ਤੇ ਦੋਵਾਂ ਦੇਸ਼ਾਂ ਵਿੱਚ ਗੱਲਬਾਤ ਤੇ ਸਲਾਹ-ਮਸ਼ਵਰੇ ਰਾਹੀਂ ਮਸਲਿਆਂ ਦਾ ਹੱਲ ਕਰਨ ਲਈ ਢੁਕਵੀਂ ਵਿਧੀ ਤੇ ਸੰਚਾਰ ਚੈਨਲ ਹਨ। ਹਾਲ ਹੀ ਵਿੱਚ, ਭਾਰਤ ਤੇ ਚੀਨ ਦੀ ਅਸਲ ਕੰਟਰੋਲ ਰੇਖਾ (LAC) ਦੇ ਨਾਲ ਚੀਨੀ ਫੌਜਾਂ ਦੀਆਂ ਹਰਕਤਾਂ ਵਧਦੀਆਂ ਹਨ। ਇਸ ਤੋਂ ਬਾਅਦ ਭਾਰਤ ਨੇ ਵੀ ਕਥਿਤ ਤੌਰ ਤੇ ਆਪਣੀਆਂ ਫੌਜਾਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੁਝ ਮਾਹਰ ਮੰਨਦੇ ਹਨ ਕਿ ਚੀਨ ਅਜਿਹਾ ਲੋਕਾਂ ਦਾ ਧਿਆਨ ਕੋਰੋਨਾ ਤੋਂ ਹਟਾਉਣ ਲਈ ਕਰ ਰਿਹਾ ਹੈ। ਅਮਰੀਕਾ ਨੇ ਚੀਨ ਤੇ ਕੋਰੋਨਾ ਫੈਲਾਉਣ ਦੇ ਸਿੱਧੇ ਦੋਸ਼ ਲਾਏ ਹਨ ਜਿਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਚੀਨ ਦੀ ਕਾਫੀ ਨਿਖੇਧੀ ਵੀ ਹੋ ਰਹੀ ਹੈ। ਐਸੇ ਹਾਲਾਤ ‘ਚ ਚੀਨ ਇਸ ਮੁੱਦੇ ਤੋਂ ਧਿਆਨ ਹਟਾਉਣ ਲਈ ਭਾਰਤ ਸਰਹੱਦ ਤੇ ਤਣਾਅ ਵਧਦਾ ਰਿਹਾ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ ਨੇ ਇੱਥੇ ਮੀਡੀਆ ਬਰੀਫਿੰਗ ਦੌਰਾਨ ਕਿਹਾ ਕਿ

” ਸਰਹੱਦ ਨਾਲ ਜੁੜੇ ਮੁੱਦਿਆਂ ‘ਤੇ ਚੀਨ ਦੀ ਸਥਿਤੀ ਸਪਸ਼ਟ ਤੇ ਇਕਸਾਰ ਹੈ। ਉਸ ਨੇ ਕਿਹਾ ਕਿ, “ਅਸੀਂ ਦੋਵੇਂ ਨੇਤਾਵਾਂ ਵੱਲੋਂ ਸਹਿਮਤ ਹੋਏ ਮਹੱਤਵਪੂਰਨ ਸਮਝੌਤੇ ਦੀ ਪਾਲਣਾ ਕਰ ਰਹੇ ਹਾਂ ਤੇ ਦੋਵੇਂ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਦੀ ਸਖਤੀ ਨਾਲ ਪਾਲਣਾ ਕਰ ਰਹੇ ਹਾਂ। “

ਭਾਰਤੀ ਰੱਖਿਆ ਮਾਹਰ ਇਹ ਵੀ ਮੰਨਦੇ ਹਨ ਕਿ ਚੀਨ ਨਾਲ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਇਸ ਦੇ ਲਈ ਕਈ ਮਾਧਿਅਮ ਉਪਲਬਧ ਹਨ।

ਦੱਸ ਦੇਈਏ ਕਿ ਭਾਰਤ ਦੇ ਲੱਦਾਖ ਖੇਤਰ ਵਿੱਚ ਗਲਵਾਂ ਵਾਦੀ ‘ਤੇ ਚੀਨੀ ਦਾਅਵੇ ਨੇ ਲੱਦਾਖ ਸਰਹੱਦ ਦੇ ਨਾਲ ਅਸਲ ਕੰਟਰੋਲ ਰੇਖਾ ਤੇ ਚੀਨੀ ਫੌਜਾਂ ਦੀ ਵੱਧਦੀ ਹੋਈ ਮੌਜੂਦਗੀ ਦੇ ਨਾਲ ਤਣਾਅ ਹੋਰ ਵਧ ਗਿਆ ਹੈ। ਦੂਜੇ ਪਾਸੇ, ਉਤਰਾਖੰਡ-ਹਿਮਾਚਲ ਪ੍ਰਦੇਸ਼ ਨਾਲ ਚੀਨ ਨਾਲ ਜੁੜੇ ਹਰਸ਼ਿਲ ਸੈਕਟਰ ਵਿੱਚ ਚੀਨੀ ਸੈਨਿਕਾਂ ਦੀਆਂ ਵਧੀਆਂ ਸਰਗਰਮੀਆਂ ਦੀਆਂ ਖਬਰਾਂ ਹਨ। ਹਾਲਾਂਕਿ, ਅਜੇ ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …