Home / Punjabi News / ਭਾਰਤੀ ਰੰਗ ‘ਚ ਰੰਗਿਆ ਚੀਨ, ਲੰਚ ਪਾਰਟੀ ਲਈ ਬਣਵਾਏ ਗਏ ਕਾਰਡ ‘ਤੇ ਦਿਸਿਆ ਤਿਰੰਗਾ

ਭਾਰਤੀ ਰੰਗ ‘ਚ ਰੰਗਿਆ ਚੀਨ, ਲੰਚ ਪਾਰਟੀ ਲਈ ਬਣਵਾਏ ਗਏ ਕਾਰਡ ‘ਤੇ ਦਿਸਿਆ ਤਿਰੰਗਾ

ਭਾਰਤੀ ਰੰਗ ‘ਚ ਰੰਗਿਆ ਚੀਨ, ਲੰਚ ਪਾਰਟੀ ਲਈ ਬਣਵਾਏ ਗਏ ਕਾਰਡ ‘ਤੇ ਦਿਸਿਆ ਤਿਰੰਗਾ

ਬੀਜਿੰਗ— ਚੀਨ ਯਾਤਰਾ ‘ਤੇ ਗਏ ਪੀ. ਐਮ ਨਰਿੰਦਰ ਮੋਦੀ ਦੇ ਸਵਾਗਤ ਤੋਂ ਲੈ ਕੇ ਉਨ੍ਹਾਂ ਦੀ ਵਿਦਾਈ ਤੱਕ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖਾਸ ਇੰਤਜ਼ਾਮ ਕੀਤੇ ਹੋਏ ਸਨ। ਵੁਹਾਨ ਵਿਚ ਪੀ. ਐਮ ਮੋਦੀ ਦੇ ਸਵਾਗਤ ਲਈ ਸ਼ੀ ਜਿਨਪਿੰਗ ਨੇ ਪਹਿਲਾਂ ਪ੍ਰੋਟੋਕਾਲ ਤੋੜ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਪੀ. ਐਮ ਮੋਦੀ ਲਈ ਆਯੋਜਿਤ ਕੀਤੇ ਗਏ ਲੰਚ (ਦੁਪਹਿਰ ਦੇ ਖਾਣੇ) ਲਈ ਜਿਨਪਿੰਗ ਵੱਲੋਂ ਜੋ ਕਾਰਡ ਬਣਵਾਇਆ ਗਿਆ ਸੀ, ਉਸ ਦੇ ਡਿਜ਼ਾਇਨ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਕਾਰਡ ‘ਤੇ ਬਣਿਆ ਹੋਇਆ ਹੈ ਮੋਰ—
ਇਸ ਕਾਰਡ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਇਹ ਤਿਰੰਗੇ ਦੇ ਰੰਗ ਵਿਚ ਰੰਗਿਆ ਹੋਇਆ ਸੀ। ਇਸ ਕਾਰਡ ਦਾ ਉਪਰੀ ਹਿੱਸਾ ਕੇਸਰੀ ਅਤੇ ਹੇਠਲਾ ਹਿੱਸਾ ਹਰੇ ਰੰਗ ਦਾ ਸੀ, ਜਿਵੇਂ ਭਾਰਤ ਦੇ ਰਾਸ਼ਟਰੀ ਝੰਡੇ ਵਿਚ ਹੈ ਪਰ ਇਸ ਕਾਰਡ ਵਿਚਕਾਰ ਅਸ਼ੋਕ ਚੱਕਰ ਦੀ ਬਜਾਏ ਭਾਰਤ ਦੇ ਰਾਸ਼ਟਰੀ ਪੰਛੀ ਮੋਰ ਦੀ ਤਸਵੀਰ ਛੱਪੀ ਹੋਈ ਸੀ। ਸੂਤਰਾਂ ਦੇ ਹਵਾਲੇ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਜਿਨਪਿੰਗ ਨੇ ਇਹ ਕਾਰਡ ਖਾਸ ਤੌਰ ‘ਤੇ ਪੀ. ਐਮ ਮੋਦੀ ਲਈ ਆਯੋਜਿਤ ਲੰਚ ਪਾਰਟੀ ਲਈ ਬਣਵਾਇਆ ਸੀ। ਇਸ ਕਾਰਡ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਅਤੇ ਚੀਨ ਦੀ ਦੋਸਤੀ ਦੀ ਸ਼ੁਰੂਆਤ ਦੀਆਂ ਖਬਰਾਂ ਆ ਰਹੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਚੀਨ ਵੀ ਇਹ ਚਾਹੁੰਦਾ ਹੈ ਕਿ ਭਾਰਤ ਅਤੇ ਉਹ ਮਿਲ ਕੇ ਕੰਮ ਕਰਨ ਅਤੇ ਗਲੋਬਲ ਪੱਧਰ ‘ਤੇ ਸਹਿਯੋਗ ਬਣਾਉਣ।
ਅਫਗਾਨ ਆਰਥਿਕ ਪ੍ਰੋਜੈਕਟ ‘ਤੇ ਬਣੀ ਸਹਿਮਤੀ—
ਮੰਨਿਆ ਜਾ ਰਿਹਾ ਹੈ ਕਿ ਪੀ. ਐਮ ਮੋਦੀ ਅਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਭਾਰਤ ਲਈ ਕਾਫੀ ਫਾਇਦੇਮੰਦ ਸਾਬਤ ਹੋਣ ਵਾਲੀ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਸ਼ਨੀਵਾਰ (28 ਅਪ੍ਰੈਲ) ਨੂੰ ਭਾਰਤ ਅਤੇ ਚੀਨ ਵਿਚਕਾਰ ਯੁੱਧਗ੍ਰਸਤ ਅਫਗਾਨਿਸਤਾਨ ਵਿਚ ਇਕ ਸੰਯੁਕਤ ਆਰਥਿਕ ਪ੍ਰੋਜੈਕਟ ‘ਤੇ ਸਹਿਮਤੀ ਬਣ ਗਈ ਹੈ। ਉਨ੍ਹਾਂ ਦੀ ਇਹ ਪਹਿਲ ਪਾਕਿਸਤਾਨ ਨੂੰ ਪਰੇਸ਼ਾਨ ਕਰ ਸਕਦੀ ਹੈ। ਸਿਖਰ ਸੰਮੇਲਨ ਵਿਚ ਦੋਵਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਰਹੱਦ ਵਿਵਾਦ ਅਤੇ ਅੱਤਵਾਦ ‘ਤੇ ਵੀ ਚਰਚਾ ਹੋਈ ਹੈ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …