Home / World / ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖਰੀਦ ਲਈ ਨਗਦ ਕਰਜ਼ਾ ਹੱਦ ਵਧਾ ਕੇ 20683 ਕਰੋਡ਼ ਰੁਪਏ ਕੀਤੀ

ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖਰੀਦ ਲਈ ਨਗਦ ਕਰਜ਼ਾ ਹੱਦ ਵਧਾ ਕੇ 20683 ਕਰੋਡ਼ ਰੁਪਏ ਕੀਤੀ

ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖਰੀਦ ਲਈ ਨਗਦ ਕਰਜ਼ਾ ਹੱਦ ਵਧਾ ਕੇ 20683 ਕਰੋਡ਼ ਰੁਪਏ ਕੀਤੀ

4ਚੰਡੀਗਡ਼ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰੰਤਰ ਯਤਨਾਂ ਸਦਕਾ ਭਾਰਤੀ ਰਿਜ਼ਰਵ ਬੈਂਕ ਨੇ ਸ਼ਨਿਚਰਵਾਰ ਨੂੰ ਸੂਬੇ ਦੀ ਨਗਦ ਹੱਦ ਕਰਜ਼ਾ (ਸੀ.ਸੀ.ਐਲ.) ਵਧਾ ਕੇ 20,683 ਕਰੋਡ਼ ਰੁਪਏ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਹੁਣ ਤੱਕ 14053.61 ਕਰੋਡ਼ ਰੁਪਏ ਦੀ ਵੱਡੀ ਰਾਸ਼ੀ ਚਾਲੂ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਅਦਾ ਕਰ ਦਿੱਤੀ ਹੈ।
ਮੁੱਖ ਮੰਤਰੀ ਨੇ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਬਕਾਇਆ ਪਈਆਂ ਸਾਰੀਆਂ ਅਦਾਇਗੀਆਂ ਨੂੰ ਫੌਰੀ ਤੌਰ ‘ਤੇ ਸਮੇਂ ਸਿਰ ਨਿਪਟਾਉਣ ਲਈ ਤੁਰੰਤ ਲੋਡ਼ੀਂਦੇ ਕਦਮ ਚੁੱਕਣ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਣਕ ਦੀ ਤੁਰੰਤ ਤੇ ਨਿਰਵਿਘਨ ਖਰੀਦ ਲਈ ਪ੍ਰਗਟਾਈ ਵਚਨਬੱਧਤਾ ਦੇ ਸਦਕਾ ਹੀ ਪੰਜਾਬ ਸਰਕਾਰ ਨੇ ਹੁਣ ਤੱਕ ਦੀ ਇਸ ਸਾਲ ਦੀ ਸਭ ਤੋਂ ਜ਼ਿਆਦਾ 14053.61 ਕਰੋਡ਼ ਦੀ ਅਦਾਇਗੀ ਕੀਤੀ ਹੈ ਜਦਕਿ ਪਿਛਲੇ ਸਾਲ ਇਹ ਅਦਾਇਗੀ ਅਪਰੈਲ ਮਹੀਨੇ ਦੌਰਾਨ 5938.21 ਕਰੋਡ਼ ਅਤੇ ਅਪਰੈਲ, 2015 ਦੌਰਾਨ 947.19 ਕਰੋਡ਼ ਸੀ।
ਸਰਕਾਰੀ ਬੁਲਾਰੇ ਅਨੁਸਾਰ ਰਿਜ਼ਰਵ ਬੈਂਕ ਨੇ ਪਹਿਲਾਂ ਮਨਜ਼ੂਰ ਕੀਤੀ 17994.21 ਕਰੋਡ਼ ਰੁਪਏ ਦੀ ਕਰਜ਼ਾ ਹੱਦ ਨੂੰ ਪਿਛਲੀ 30 ਅਪਰੈਲ, 2017 ਤੋਂ ਹੀ ਅੱਗੇ ਵਧਾਉਂਦਿਆਂ 2688.79 ਕਰੋਡ਼ ਰੁਪਏ ਦੀ ਵਧੀਕ ਰਾਸ਼ੀ ਨੂੰ ਮਈ ਮਹੀਨੇ ਦੀ ਖਰੀਦ ਵਾਸਤੇ ਪ੍ਰਵਾਨਗੀ ਦਿੱਤੀ ਹੈ। ਆਰ.ਬੀ.ਆਈ. ਨੇ ਵਧਾਈ ਗਈ ਕਰਜ਼ਾ ਹੱਦ ਮੁਤਾਬਕ ਖੁਰਾਕੀ ਖਾਤਿਆਂ ਦੇ ਸਟਾਕ ਅਨੁਸਾਰ ਮਿਲਾਣ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ।
ਸੂਬੇ ਦੇ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਲਿਖੇ ਪੱਤਰ ਵਿੱਚ ਰਿਜ਼ਰਵ ਬੈਂਕ ਨੇ ਆਖਿਆ ਕਿ ਕਰਜ਼ਾ ਹੱਦ ਵਿੱਚ ਇਹ ਵਾਧਾ ਕਣਕ ਦੇ ਮੌਜੂਦਾ ਖਰੀਦ ਸੀਜ਼ਨ ਲਈ ਲੋਡ਼ੀਂਦੀ ਅਦਾਇਗੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਭਾਰਤੀ ਸਟੇਟ ਬੈਂਕ ਵੱਲੋਂ ਦਿੱਤੇ ਭਰੋਸੇ ‘ਤੇ ਮੱਦੇਨਜ਼ਰ ਕੀਤਾ ਗਿਆ ਹੈ।
ਸਰਕਾਰੀ ਬੁਲਾਰੇ ਅਨੁਸਾਰ ਇਸ ਸਾਲ ਕਣਕ ਦੀ ਹੁਣ ਤੱਕ 118,08,318 ਮੀਟਰਕ ਟਨ ਖਰੀਦ ਹੋਈ ਹੈ ਜਿਸ ਵਿੱਚੋਂ ਸਰਕਾਰੀ ਏਜੰਸੀਆਂ ਨੇ 115,47,340 ਮੀਟਰਕ ਟਨ ਕਣਕ ਖਰੀਦੀ ਹੈ। ਇਸ ਵਿੱਚੋਂ 111,41,940 ਮੀਟਰਕ ਟਨ ਕਣਕ ਮੰਡੀਆਂ ਵਿੱਚੋਂ ਸਫਲਤਾਪੂਵਰਕ ਚੁੱਕੀ ਗਈ ਹੈ ਜਿਸ ਨਾਲ ਇਸ ਹਾਡ਼•ੀ ਸੀਜ਼ਨ ਦੌਰਾਨ ਖਰੀਦ ਕਾਰਜ ਨਿਰਵਿਘਨ ਅਤੇ ਤੇਜ਼ੀ ਨਾਲ ਸਿਰੇ ਚਡ਼•ੇ ਹਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …