ਪਣਜੀ— ਭਾਜਪਾ ਵਿਧਾਇਕ ਰਾਜੇਸ਼ ਪਾਟਨੇਕਰ ਨੂੰ ਮੰਗਲਵਾਰ ਨੂੰ ਗੋਆ ਵਿਧਾਨ ਸਭਾ ਦਾ ਨਵਾਂ ਸਪੀਕਰ ਚੁਣਿਆ ਗਿਆ। ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਪਾਟਨੇਕਰ ਨੇ ਕਾਂਗਰਸ ਦੇ ਆਪਣੇ ਮੁਕਾਬਲੇਬਾਜ਼ ਪ੍ਰਤਾਪ ਸਿੰਘ ਰਾਣੇ ਨੂੰ 6 ਵੋਟਾਂ ਨਾਲ ਹਰਾਇਆ ਹੈ। ਪ੍ਰਮੋਦ ਸਾਵੰਤ ਨੇ ਮੁੱਖ ਮੰਤਰੀ ਬਣਨ ਲਈ ਵਿਧਾਨ ਸਭਾ ਸਪੀਕਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ।
ਇਸ ਸਾਲ ਮਾਰਚ ‘ਚ ਮਨੋਹਰ ਪਾਰੀਕਰ ਦੇ ਦਿਹਾਂਤ ਤੋਂ ਬਾਅਦ ਸਾਵੰਤ ਨੂੰ ਰਾਜ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ। ਗੋਆ ਦੀ ਰਾਜਪਾਲ ਮ੍ਰਿਦੁਲਾ ਸਿਨਹਾ ਨੇ ਨਵੇਂ ਸਪੀਕਰ ਦੀ ਚੋਣ ਕਰਨ ਲਈ ਗੋਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਸੀ। ਪਾਟਨੇਕਰ ਨੇ ਰਾਜਗ ਦੇ ਉਮੀਦਵਾਰ ਦੇ ਤੌਰ ‘ਤੇ 40 ਮੈਂਬਰੀ ਸਦਨ ‘ਚ 22 ਵੋਟ ਹਾਸਲ ਕੀਤੇ, ਜਦੋਂ ਕਿ ਰਾਣੇ ਨੂੰ 16 ਵੋਟ ਮਿਲੇ।
Check Also
CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…
Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …
Asian Tribune Your Multilingual Newspaper covering World and local news News