Home / Punjabi News / ਭਾਜਪਾ ਮੰਤਰੀ ਅਨਿਲ ਦਾ ਵਿਵਾਦਿਤ ਬਿਆਨ ‘ਰਾਹੁਲ ‘ਚ ਆਈ ਨਹਿਰੂ ਦੀ ਆਤਮਾ’

ਭਾਜਪਾ ਮੰਤਰੀ ਅਨਿਲ ਦਾ ਵਿਵਾਦਿਤ ਬਿਆਨ ‘ਰਾਹੁਲ ‘ਚ ਆਈ ਨਹਿਰੂ ਦੀ ਆਤਮਾ’

ਭਾਜਪਾ ਮੰਤਰੀ ਅਨਿਲ ਦਾ ਵਿਵਾਦਿਤ ਬਿਆਨ ‘ਰਾਹੁਲ ‘ਚ ਆਈ ਨਹਿਰੂ ਦੀ ਆਤਮਾ’

ਅੰਬਾਲਾ—ਆਮ ਤੌਰ ‘ਤੇ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਹਰਿਆਣਾ ਦੇ ਕੈਬਨਿਟ ਮੰਤਰੀ ਅਤੇ ਭਾਜਪਾ ਮੰਤਰੀ ਅਨਿਲ ਵਿਜ ਨੇ ਕਾਂਗਰਸ ਪਾਰਟੀ ਦੇ ਲੋਕ ਸਭਾ ਚੋਣਾਂ 2019 ਦੇ ਲਈ ਜਾਰੀ ਕੀਤੇ ਮੈਨੀਫੈਸਟੋ ‘ਤੇ ਟਿੱਪਣੀ ਦੌਰਾਨ ਇੱਕ ਵਾਰ ਫਿਰ ਵਿਵਾਦਪੂਰਨ ਬਿਆਨ ਦੇ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਆਤਮਾ ਮੌਜੂਦਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਚ ਆ ਗਈ ਹੈ ਅਤੇ ਉਹ ਕਸ਼ਮੀਰ ਨੂੰ ਭਾਰਤ ਤੋਂ ਵੱਖਰਾ ਕਰਨਾ ਨਹਿਰੂ ਦੇ ਮਾੜੇ ਯਤਨ ਨੂੰ ਪੂਰਾ ਕਰਨ ਲਈ ਨਿਕਲੇ ਹਨ ਪਰ ਵਿਜ ਨੇ ਨਾਲ ਹੀ ਇਹ ਵੀ ਕਿਹਾ,” ਖੂਨ ਦਾ ਇੱਕ-ਇੱਕ ਕਤਰਾ ਵਹਿ ਜਾਵੇਗਾ ਪਰ ਕਾਂਗਰਸ ਦੇ ਇਸ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।”
ਅਨਿਲ ਵਿਜ ਨੇ ਕਿਹਾ, ”ਕਾਂਗਰਸ ਦਾ ਮੈਨੀਫੈਸਟੋ ਅੱਤਵਾਦੀਆਂ ਨੂੰ ਕੇਂਦਰਿਤ ਕਰਕੇ ਬਣਾਇਆ ਗਿਆ ਹੈ, ਤਾਂ ਕਿ ਉਹ ਮਜ਼ਬੂਤ ਹੋ ਸਕੇ…” ਉਨ੍ਹਾਂ ਨੇ ਕਿਹਾ, ”ਜਵਾਹਰ ਲਾਲ ਨਹਿਰੂ ਦੀ ਆਤਮਾ ਰਾਹੁਲ ਗਾਂਧੀ ‘ਚ ਆ ਗਈ ਹੈ ਅਤੇ ਕਸ਼ਮੀਰ ਨੂੰ ਭਾਰਤ ਤੋਂ ਵੱਖਰਾ ਕਰਨ ਦਾ ਜੋ ਮਾੜਾ ਯਤਨ ਜਵਾਹਰ ਲਾਲ ਨਹਿਰੂ ਨੇ ਕੀਤਾ ਸੀ, ਉਸ ਸੁਪਨੇ ਨੂੰ ਪੂਰਾ ਕਰਨ ਦਾ ਇਰਾਦਾ ਕਾਂਗਰਸ ਨੇ ਆਪਣੇ ਮੈਨੀਫੈਸਟੋ ‘ਚ ਵਰਤਿਆ ਹੈ।”
ਇਸ ਤੋਂ ਇਲਾਵਾ ਅਨਿਲ ਵਿਜ ਨੇ ਕਿਹਾ ਕਿ ਦੇਸ਼ ਧ੍ਰੋਹ ਕਾਨੂੰਨ ਲੈ ਕੇ ਕਾਂਗਰਸ ਦੇ ਵਾਅਦਿਆਂ ‘ਤੇ ਵਿਜ ਨੇ ਕਿਹਾ, ” ਕਾਂਗਰਸ ਦੇਸ਼ ਧ੍ਰੋਹ ਦੀ ਧਾਰਾ ਖਤਮ ਕਰਨਾ ਚਾਹੁੰਦੀ ਹੈ ਤਾਂ ਕਿ ਲੋਕ ਆਪਣੇ ਘਰਾਂ ‘ਚ ਪਾਕਿਸਤਾਨ ਦੇ ਝੰਡੇ ਲਗਾਏ, ‘ਪਾਕਿਸਤਾਨ ਜਿੰਦਾਬਾਦ’ ਦੇ ਨਾਅਰੇ ਲਗਾਏ ਅਤੇ ਉਨ੍ਹਾਂ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਨਾ ਹੋ ਸਕੇ। ”
ਕਸ਼ਮੀਰ ਸਮੱਸਿਆ ‘ਤੇ ਗੱਲ ਕਰਦੇ ਹੋਏ ਅਨਿਲ ਵਿਜ ਨੇ ਕਿਹਾ, ”ਧਾਰਾ 370 ਵੀ ਕਾਂਗਰਸ ਦੀ ਹੀ ਦੇਣ ਸੀ ਅਤੇ ਇਸ ਧਾਰਾ ਨੇ ਕਸ਼ਮੀਰ ਨੂੰ ਕਦੀ ਹਿੰਦੋਸਤਾਨ ਨਾਲ ਮਿਲਣ ਨਹੀ ਦਿੱਤਾ।”

Check Also

ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਘਰ ਲੈ ਕੇ ਪੁੱਜੇ

ਦਰਸ਼ਨ ਸਿੰਘ ਸੋਢੀ ਮੁਹਾਲੀ, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. …