Home / Punjabi News / ਹੁਣ ਆਧਾਰ ਕਾਰਡ ਦਿਖਾ ਕੇ ਪਾਈ ਜਾ ਸਕੇਗੀ ਵੋਟ- EC

ਹੁਣ ਆਧਾਰ ਕਾਰਡ ਦਿਖਾ ਕੇ ਪਾਈ ਜਾ ਸਕੇਗੀ ਵੋਟ- EC

ਹੁਣ ਆਧਾਰ ਕਾਰਡ ਦਿਖਾ ਕੇ ਪਾਈ ਜਾ ਸਕੇਗੀ ਵੋਟ- EC

ਨਵੀਂ ਦਿੱਲੀ- ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਵੋਟਰ ਪਹਿਚਾਣ ਪੱਤਰ ਦੇ ਨਾਲ 11 ਹੋਰ ਆਪਸ਼ਨਲ ਦਸਤਾਵੇਜ਼ ਵੀ ਵੈਲਿਡ ਹੋਣਗੇ, ਜਿਨ੍ਹਾਂ ‘ਚ ਕੋਈ ਇਕ ਦਿਖਾ ਕੇ ਵੋਟ ਪਾਈ ਜਾ ਸਕੇਗੀ। ਵੋਟਰ ਇਕੱਲੀ ਪਰਚੀ ਦੇ ਆਧਾਰ ‘ਤੇ ਵੋਟ ਨਹੀਂ ਪਾ ਸਕਣਗੇ। ਭਾਰਤ ਚੋਣ ਕਮਿਸ਼ਨ ਨੇ ਇਸ ਸੰਬੰਧੀ ਨਵੇਂ ਦਿਸ਼ਾ- ਨਿਰਦੇਸ਼ ਜਾਰੀ ਕੀਤੇ ਹਨ।
11 ਹੋਰ ਆਪਸ਼ਨਲਜ਼ ਦਸਤਾਵੇਜ਼ ਵੀ ਹੋਣਗੇ ਵੈਲਿਡ-
ਜਾਰੀ ਬਿਆਨ ਮੁਤਾਬਕ ਆਉਣ ਵਾਲੀਆਂ ਲੋਕ ਸਭਾ ਚੋਣਾਂ 2019 ‘ਚ ਵੋਟਰ ਸਿਰਫ ਪਰਚੀ ਦੇ ਆਧਾਰ ‘ਤੇ ਵੋਟ ਨਹੀਂ ਪਾ ਸਕਣਗੇ। ਇਸ ਦੇ ਲਈ ਵੋਟਰ ਨੂੰ ਫੋਟੋ ਸਮੇਤ ਪਹਿਚਾਣ ਪੱਤਰ ਐਪਿਕ ਕਾਰਡ ਦਿਖਾਉਣਾ ਹੋਵੇਗਾ। ਐਪਿਕ ਕਾਰਡ ਨਾ ਹੋਣ ‘ਤੇ 11 ਹੋਰ ਦਸਤਾਵੇਜ਼ ‘ਚੋਂ ਕਿਸੇ ਇਕ ਨੂੰ ਦਿਖਾਉਣ ‘ਤੇ ਹੀ ਵੋਟਰ ਆਪਣੀ ਵੋਟ ਪਾ ਸਕਣਗੇ।
ਪਾਸਪੋਰਟ ਅਤੇ ਡ੍ਰਾਈਵਿੰਗ ਲਾਈਸੈਂਸ ਵੀ ਹੋਣਗੇ ਵੈਲਿਡ-
ਨਿਰਦੇਸ਼ਾਂ ਮੁਤਾਬਕ ਇਸ ਵਾਰ ਲੋਕ ਸਭਾ ਚੋਣਾਂ ‘ਚ ਐਪਿਕ ਕਾਰਡ ਦੇ ਨਾਲ-ਨਾਲ ਪਾਸਪੋਰਟ, ਡ੍ਰਾਈਵਿੰਗ ਲਾਈਸੈਂਸ, ਸੂਬਾ ਜਾਂ ਕੇਂਦਰ ਸਰਕਾਰ, ਜਨਤਕ ਖੇਤਰ ਦੇ ਅਦਾਰਿਆਂ, ਪਬਲਿਕ ਲਿਮਟਿਡ ਕੰਪਨੀਆਂ ਦੁਆਰਾ ਆਪਣੇ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫੋਟੋਯੁਕਤ ਸੇਵਾ ਪਹਿਚਾਣ ਪੱਤਰ, ਬੈਂਕਾਂ ਜਾਂ ਡਾਕ ਘਰਾਂ ਦੁਆਰਾ ਜਾਰੀ ਕੀਤੀ ਗਈ ਫੋਟੋ ਯੁਕਤ ਪਾਸਬੁਕ, ਪੈਨ ਕਾਰਡ, ਆਰ. ਜੀ. ਆਈ. ਅਤੇ ਐੱਨ. ਪੀ. ਆਰ. ਦੁਆਰਾ ਜਾਰੀ ਕੀਤੇ ਗਏ ਸਮਾਰਟ ਕਾਰਡ, ਮਨਰੇਗਾ, ਜਾਬ ਕਾਰਡ, ਕਿਰਤ ਮੰਤਰਾਲੇ ਦੀ ਯੋਜਨਾ ਦੇ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋਯੁਕਤ ਪੇਂਸ਼ਨ ਦਸਤਾਵੇਜ਼, ਵਿਧਾਇਕਾਂ, ਸੰਸਦ ਮੈਂਬਰਾਂ ਨੂੰ ਜਾਰੀ ਕੀਤੇ ਗਏ ਪਹਿਚਾਣ ਪੱਤਰ ਜਾਂ ਆਧਾਰ ਕਾਰਡ ‘ਚੋਂ ਕੋਈ ਇਕ ਦਸਤਾਵੇਜ਼ ਨੂੰ ਮਤਦਾਨ ਕਰਦੇ ਸਮੇਂ ਦਿਖਾਉਣਾ ਜ਼ਰੂਰੀ ਹੋਵੇਗਾ।ਇਸ ਦੇ ਅਨੁਸਾਰ ਸਿਰਫ ਵੋਟਰ ਪਰਚੀ ਦੇ ਆਧਾਰ ‘ਤੇ ਆਪਣੇ ਵੋਟ ਦੀ ਵਰਤੋਂ ਨਹੀਂ ਕਰ ਸਕਣਗੇ।
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਖਤਮ ਹੋਏ ਵਿਧਾਨ ਸਭਾ ਚੋਣਾਂ ‘ਚ ਵੋਟਰਾਂ ਨੇ ਪਰਚੀ ਨੂੰ ਪਹਿਚਾਣ ਦੇ ਆਧਾਰ ‘ਤੇ ਵੋਟ ਪਾਈ ਗਈ ਸੀ ਪਰ ਇਸ ਦੀ ਦੁਰਵਰਤੋਂ ਹੋਣ ਦੀ ਉਮੀਦ ਨੂੰ ਦੇਖਦੇ ਹੋਏ ਕਮਿਸ਼ਨ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …