Home / Punjabi News / ਕਾਂਗਰਸ ਦੇ ਸਹਿਯੋਗੀ ਦਲ ਦੇ ਨੇਤਾ ਨੇ ਸਮਰਿਤੀ ‘ਤੇ ਕੀਤੀ ਇਤਰਾਜ਼ਯੋਗ ਟਿੱਪਣੀ

ਕਾਂਗਰਸ ਦੇ ਸਹਿਯੋਗੀ ਦਲ ਦੇ ਨੇਤਾ ਨੇ ਸਮਰਿਤੀ ‘ਤੇ ਕੀਤੀ ਇਤਰਾਜ਼ਯੋਗ ਟਿੱਪਣੀ

ਕਾਂਗਰਸ ਦੇ ਸਹਿਯੋਗੀ ਦਲ ਦੇ ਨੇਤਾ ਨੇ ਸਮਰਿਤੀ ‘ਤੇ ਕੀਤੀ ਇਤਰਾਜ਼ਯੋਗ ਟਿੱਪਣੀ

ਨਾਗਪੁਰ— ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋ ਚੁਕਿਆ ਹੈ। ਇਸ ਦੇ ਨਾਲ ਹੀ ਨੇਤਾਵਾਂ ਦਰਮਿਆਨ ਜ਼ੁਬਾਨੀ ਜੰਗ ਦੇ ਨਾਲ-ਨਾਲ ਗਲਤ ਭਾਸ਼ਾ ਦੀ ਵਰਤੋਂ ਦਾ ਦੌਰ ਵੀ ਵਧਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਪੀਪਲਜ਼ ਰਿਪਬਲਿਕਨ ਪਾਰਟੀ (ਪੀ.ਆਰ.ਪੀ.) ਦੇ ਨੇਤਾ ਜੈਦੀਪ ਕਵਾੜੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਸਮਰਿਤੀ ਇਰਾਨੀ ਵਿਰੁੱਧ ਵਿਵਾਦਪੂਰਨ ਟਿੱਪਣੀ ਕਰਦੇ ਨਜ਼ਰ ਆਏ। ਇਸ ਮਾਮਲੇ ‘ਚ ਮਹਾਰਾਸ਼ਟਰ ਭਾਜਪਾ ਨੇ ਚੋਣ ਕਮਿਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ।
ਪਤੀ ਬਦਲਣ ਵਾਲੀ ਔਰਤ ਦੀ ਬਿੰਦੀ ਵਧਦੀ ਰਹਿੰਦੀ ਹੈ
ਵੀਡੀਓ ‘ਚ ਕਵਾੜੇ ਨੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਰਾਨੀ ਵਿਰੁੱਧ ਇਤਰਾਜ਼ਯੋਗ ਟਿੱਪਣੀ ਕੀਤੀ। ਕਵਾੜੇ ਨੇ ਕਿਹਾ,”ਸਮਰਿਤੀ ਇਰਾਨੀ ਗਡਕਰੀ ਕੋਲ ਬੈਠ ਕੇ ਸੰਵਿਧਾਨ ਬਦਲਣ ਦੀਆਂ ਗੱਲਾਂ ਕਰਦੀ ਹੈ। ਮੈਂ ਤੁਹਾਨੂੰ ਸਮਰਿਤੀ ਬਾਰੇ ਇਕ ਗੱਲ ਦੱਸਦਾ ਹਾਂ। ਉਹ ਆਪਣੇ ਮੱਥੇ ‘ਤੇ ਵੱਡੀ ਬਿੰਦੀ ਲਗਾਉਂਦੀ ਹੈ। ਮੈਨੂੰ ਕਿਸੇ ਨੇ ਦੱਸਿਆ ਹੈ ਕਿ ਲਗਾਤਾਰ ਪਤੀ ਬਦਲਣ ਵਾਲੀ ਔਰਤ ਦੀ ਬਿੰਦੀ ਵੀ ਵਧਦੀ ਰਹਿੰਦੀ ਹੈ।” ਉਹ ਇਹ ਸਭ ਨਾਗਪੁਰ ਤੋਂ ਕਾਂਗਰਸ ਉਮੀਦਵਾਰ ਨਾਨਾ ਪਟੋਲੇ ਦੇ ਪ੍ਰਚਾਰ ਦੌਰਾਨ ਕਹਿ ਰਹੇ ਸਨ। ਪੀ.ਆਰ.ਪੀ. ਮਹਾਰਾਸ਼ਟਰ ‘ਚ ਕਾਂਗਰਸ ਦੀ ਸਹਿਯੋਗੀ ਹੈ।”
ਪਤੀ ਬਦਲਣਾ ਸੌਖਾ ਹੈ ਪਰ ਭਾਰਤੀ ਸੰਵਿਧਾਨ ਬਦਲਣਾ ਮੁਸ਼ਕਲ
ਉਨ੍ਹਾਂ ਨੇ ਅੱਗੇ ਕਿਹਾ,”ਪਤੀ ਬਦਲਣਾ ਸੌਖਾ ਹੈ ਪਰ ਭਾਰਤੀ ਸੰਵਿਧਾਨ ਨੂੰ ਬਦਲਣਾ ਮੁਸ਼ਕਲ ਹੈ।” ਇਸ ਮਾਮਲੇ ‘ਚ ਭਾਜਪਾ ਨੇ ਜੈਦੀਪ ਵਿਰੁੱਧ ਚੋਣ ਕਮਿਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਇਕ ਭਾਜਪਾ ਨੇਤਾ ਨੇ ਦੱਸਿਆ ਕਿ ਇਹ ਵੀਡੀਓ ਵਟਸਐੱਪ ਗਰੁੱਪ ‘ਤੇ ਭੇਜਿਆ ਜਾ ਰਿਹਾ ਹੈ ਤਾਂ ਕਿ ਔਰਤਾਂ ਪਟੋਲੇ ਵਿਰੁੱਧ ਵੋਟ ਕਰਨ। ਉਨ੍ਹਾਂ ਨੇ ਕਿਹਾ,”ਅਸੀਂ ਔਰਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਕਾਂਗਰਸ ਔਰਤਾਂ ਦਾ ਕਿਵੇਂ ਸਨਮਾਨ ਕਰਦੀ ਹੈ।”

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …