Home / Punjabi News / ਬਰਫੀਲੀਆਂ ਹਵਾਵਾਂ ਦੀ ਲਪੇਟ ‘ਚ ਕਈ ਸੂਬੇ, ਕੜਾਕੇ ਦੀ ਠੰਡ ਨਾਲ ਛਾਈ ਸੰਘਣੀ ਧੁੰਦ

ਬਰਫੀਲੀਆਂ ਹਵਾਵਾਂ ਦੀ ਲਪੇਟ ‘ਚ ਕਈ ਸੂਬੇ, ਕੜਾਕੇ ਦੀ ਠੰਡ ਨਾਲ ਛਾਈ ਸੰਘਣੀ ਧੁੰਦ

ਬਰਫੀਲੀਆਂ ਹਵਾਵਾਂ ਦੀ ਲਪੇਟ ‘ਚ ਕਈ ਸੂਬੇ, ਕੜਾਕੇ ਦੀ ਠੰਡ ਨਾਲ ਛਾਈ ਸੰਘਣੀ ਧੁੰਦ

ਮੌਸਮ ਵਿਭਾਗ ਦੇ ਮੁਤਾਬਕ 5 ਤੇ 6 ਜਨਵਰੀ ਦਰਮਿਆਨ ਦਿੱਲੀ ਤੇ ਆਸਪਾਸ ਦੇ ਇਲਾਕਿਆਂ ‘ਚ ਬਾਰਸ਼ ਵੀ ਹੋ ਸਕਦੀ ਹੈ।

ਅੱਜ ਤੋਂ ਦਿੱਲੀ, ਪੰਜਾਬ, ਹਰਿਆਣਾ, ਰਾਸਜਥਾਨ ਦੇ ਲੋਕਾਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ। ਮੌਸਮ ਵਿਭਾਗ ਨੇ ਠੰਡ ਨੂੰ ਲੈਕੇ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਠੰਡ ਦੇ ਨਾਲ ਸੀਤ ਲਹਿਰ ਦਾ ਦੌਰ ਚੱਲ ਸਕਦਾ ਹੈ। ਸੀਤ ਲਹਿਰ ਕਾਰਨ ਅੱਜ ਤੋਂ ਇਕ ਜਨਵਰੀ ਤਕ ਵੱਧ ਤੋਂ ਵੱਧ ਤਾਪਮਾਨ ਤਿੰਨ ਤੋਂ 5 ਡਿਗਰੀ ਤਕ ਹੇਠਾਂ ਆ ਸਕਦਾ ਹੈ।

ਮੌਸਮ ਵਿਭਾਗ ਦੇ ਮੁਤਾਬਕ 5 ਤੇ 6 ਜਨਵਰੀ ਦਰਮਿਆਨ ਦਿੱਲੀ ਤੇ ਆਸਪਾਸ ਦੇ ਇਲਾਕਿਆਂ ‘ਚ ਬਾਰਸ਼ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਅਧਿਕਾਰੀਆ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ‘ਚ ਕੁਝ ਖੇਤਰਾਂ ‘ਚ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ। 30-31 ਦਸੰਬਰ ਦੌਰਾਨ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਦੇ ਹਿੱਸਿਆਂ ਤੇ ਓੜੀਸਾ ‘ਚ ਕੁਝ ਸਥਾਨਾਂ ‘ਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ।

ਆਈਐਮਡੀ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ‘ਚ ਘੱਟੋ ਘੱਟ ਤਾਪਮਾਨ ‘ਚ 3-5 ਡਿਗਰੀ ਸੈਲਸੀਅਸ ਤਕ ਦੀ ਗਿਰਾਵਟ ਹੋ ਸਕਦੀ ਹੈ। ਉਸ ਤੋਂ ਬਾਅਦ ਤਾਪਮਾਨ ‘ਚ 2-3 ਡਿਗਰੀ ਸੈਲਸੀਅਸ ਮਾਮੂਲੀ ਵਾਧਾ ਹੋਵੇਗਾ।

ਮੌਸਮ ਵਿਭਾਗ ਦੇ ਮੁਤਾਬਕ ਉੱਤਰੀ ਭਾਰਤ ਦੇ ਹਿੱਸਿਆਂ ‘ਚ 29-31 ਦਸੰਬਰ ਤੋਂ ਰਾਤ ਦੇ ਤਾਪਮਾਨ ‘ਚ 3-5 ਡਿਗਰੀ ਸੈਲਸੀਅਸ ਤਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਕਈ ਸੂਬਿਆਂ ‘ਚ ਸੀਤ ਲਹਿਰ ਚੱਲ ਰਹੀ ਹੈ। ਆਈਐਮਡੀ ਨੇ ਕਿਹਾ ਕਿ ਸੀਤ ਲਹਿਰ ਦੀ ਸਥਿਤੀ ‘ਚ ਦਿੱਤੀ ਜਨਵਰੀ ਨਾਲ ਕਮੀ ਆਉਣ ਦੀ ਸੰਭਾਵਨਾ ਹੈ। ਹਿਮਾਲਿਆ ਤੋਂ ਮੈਦਾਨੀ ਇਲਾਕਿਆਂ ਵੱਲੋਂ ਠੰਡੀਆਂ ਹਵਾਵਾਂ ਚੱਲਣ ਕਾਰਨ ਦਿੱਲੀ ਦੇ ਹਿੱਸਿਆਂ ‘ਚ ਅਗਲੇ ਚਾਰ ਦਿਨ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ।

News Credit ABP Sanjha

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …