ਡੱਕਾਰ (ਸੈਨੇਗਲ), 24 ਅਪਰੈਲ
ਉੱਤਰੀ ਬੁਰਕੀਨਾ ਫਾਸੋ ਵਿੱਚ ਫ਼ੌਜੀਆਂ ਦੀ ਵਰਦੀ ਪਹਿਨ ਕੇ ਆਏ ਕੁੱਝ ਵਿਅਕਤੀਆਂ ਨੇ ਘੱਟੋ-ਘੱਟ 60 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਬੁਰਕੀਨਾ ਫਾਸੋ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਯਟੇਂਗਾ ਪ੍ਰਾਂਤ ਦੇ ਬਰਗਾ ਇਲਾਕੇ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜਾਂਚ ਟੀਮ ਨੂੰ ਘਟਨਾ ਵਿੱਚ ਸ਼ਾਮਲ ਸਾਰੇ ਲੋਕਾਂ ਦੇ ਬਿਆਨ ਦਰਜ ਕਰਨ ਦੀ ਹਦਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਗਰੁੱਪ ਨਾਲ ਜੁੜੇ ਜਹਾਦੀ ਬੁਰਕੀਨਾ ਫਾਸੋ ਵਿੱਚ ਸੱਤ ਸਾਲਾਂ ਤੋਂ ਹਿੰਸਾ ਵਿੱਚ ਸ਼ਾਮਲ ਹਨ। ਇਸ ਹਿੰਸਾ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਪਿਛਲੇ ਸਾਲ ਦੋ ਵਾਰ ਤਖਤਾ ਪਲਟ ਚੁੱਕਾ ਹੈ। -ਏਪੀ
Source link
Asian Tribune Your Multilingual Newspaper covering World and local news News