Home / Punjabi News / ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਨੀਤੀ ਜਾਰੀ, ਛੁੱਟੀ ਵਾਲੇ ਦਿਨ ਵੀ ਲੱਗੇਗੀ ਫ਼ਸਲ ਦੀ ਬੋਲੀ

ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਨੀਤੀ ਜਾਰੀ, ਛੁੱਟੀ ਵਾਲੇ ਦਿਨ ਵੀ ਲੱਗੇਗੀ ਫ਼ਸਲ ਦੀ ਬੋਲੀ

ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਨੀਤੀ ਜਾਰੀ, ਛੁੱਟੀ ਵਾਲੇ ਦਿਨ ਵੀ ਲੱਗੇਗੀ ਫ਼ਸਲ ਦੀ ਬੋਲੀ

ਪੰਜਾਬ ਸਰਕਾਰ ਨੇ ਅੱਜ ਵਰ੍ਹਾ 2022-23 ਲਈ ਕਣਕ ਦੀ ਖ਼ਰੀਦ ਨੀਤੀ ਜਾਰੀ ਕਰ ਦਿੱਤੀ ਹੈ, ਜਿਸ ਅਨੁਸਾਰ ਭਾਰਤੀ ਖ਼ੁਰਾਕ ਨਿਗਮ ਐਤਕੀਂ ਪੰਜਾਬ ’ਚੋਂ 12.60 ਫ਼ੀਸਦੀ ਕਣਕ ਖ਼ਰੀਦੇਗਾ। ਪਿਛਲੇ ਵਰ੍ਹਿਆਂ ’ਚ ਭਾਰਤੀ ਖ਼ੁਰਾਕ ਨਿਗਮ ਵੱਲੋਂ ਨਾਮਾਤਾਰ ਖ਼ਰੀਦ ਕੀਤੀ ਜਾਂਦੀ ਰਹੀ ਹੈ। ਕੌਮਾਂਤਰੀ ਬਾਜ਼ਾਰ ’ਚ ਕਣਕ ਦੀ ਵਧੀ ਮੰਗ ਦੇ ਮੱਦੇਨਜ਼ਰ ਭਾਰਤੀ ਖ਼ੁਰਾਕ ਨਿਗਮ ਨੇ ਖ਼ਰੀਦ ਟੀਚਾ ਵਧਾ ਦਿੱਤਾ ਹੈ ਤਾਂ ਜੋ ਦੂਜੇ ਸੂਬਿਆਂ ਦੀਆਂ ਅਨਾਜ ਲੋੜਾਂ ਦੀ ਪੂਰਤੀ ਵੀ ਹੋ ਸਕੇ। ਪੰਜਾਬ ਸਰਕਾਰ ਨੇ ਇਸ ਪਾਲਿਸੀ ਤਹਿਤ 132 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਤੈਅ ਕੀਤਾ ਹੈ। ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਅੱਜ ਜਾਰੀ ਪਾਲਿਸੀ ਅਨੁਸਾਰ ਸੂਬਾਈ ਖ਼ਰੀਦ ਏਜੰਸੀਆਂ ’ਚੋਂ ਸਭ ਤੋਂ ਵੱਧ ਪਨਗਰੇਨ 25.50 ਫ਼ੀਸਦੀ ਕਣਕ ਖ਼ਰੀਦ ਕਰੇਗੀ ਜਦੋਂ ਕਿ ਮਾਰਕਫੈੱਡ ਨੇ 24 ਫ਼ੀਸਦੀ ਕਣਕ ਦੀ ਖ਼ਰੀਦ ਕਰਨੀ ਹੈ। ਇਸੇ ਤਰ੍ਹਾਂ ਪਨਸਪ 23.50 ਫ਼ੀਸਦੀ ਅਤੇ ਵੇਅਰਹਾਊਸ 14.40 ਫ਼ੀਸਦੀ ਕਣਕ ਦੀ ਖ਼ਰੀਦ ਕਰੇਗਾ। ਪਹਿਲੀ ਅਪਰੈਲ ਤੋਂ ਖ਼ਰੀਦ ਕੇਂਦਰਾਂ ਵਿਚ ਸਰਕਾਰੀ ਖ਼ਰੀਦ ਸ਼ੁਰੂ ਹੋ ਜਾਵੇਗੀ। ਪਹਿਲੀ ਵਾਰ ਹੋਵੇਗਾ ਕਿ ਕਾਰਪੋਰੇਟ ਅਤੇ ਵਪਾਰੀ ਤਬਕਾ ਕਿਸਾਨਾਂ ਨਾਲ ਕਣਕ ਦੇ ਅਗਾਊਂ ਸੌਦੇ ਕਰ ਰਿਹਾ ਹੈ। ਇਸ ਵਾਰ ਵਪਾਰੀ ਤਬਕਾ ਵੀ ਕਣਕ ਦੀ ਜ਼ਿਆਦਾ ਖ਼ਰੀਦ ਕਰੇਗਾ। ਪਾਲਿਸੀ ਵਿਚ ਕਣਕ ਦੀ ਖ਼ਰੀਦ, ਭੰਡਾਰਨ ਅਤੇ ਅਦਾਇਗੀ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਾਲਿਸੀ ਅਨੁਸਾਰ ਕਣਕ ਦੀ ਸਰਕਾਰੀ ਖ਼ਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਕੇ 31 ਮਈ ਤੱਕ ਚੱਲੇਗੀ। ਪੰਜਾਬ ਭਰ ਵਿਚ 1862 ਖ਼ਰੀਦ ਕੇਂਦਰ ਬਣਾਏ ਗਏ ਹਨ। ਖ਼ਰੀਦ ਏਜੰਸੀਆਂ ਨੂੰ ਖ਼ਰੀਦ ਕੇਂਦਰਾਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। ਕਣਕ ਦੀ ਖ਼ਰੀਦ ਐਤਵਾਰ ਅਤੇ ਬਾਕੀ ਛੁੱਟੀਆਂ ਵਾਲੇ ਦਿਨ ਵੀ ਹੋਵੇਗੀ। ਖ਼ਰੀਦ ਨਾਲ ਜੁੜੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਸਭ ਛੁੱਟੀਆਂ ਖ਼ਰੀਦ ਦੇ ਸੀਜ਼ਨ ਦੌਰਾਨ ਰੱਦ ਕਰ ਦਿੱਤੀਆਂ ਗਈਆਂ ਹਨ। ਪਾਲਿਸੀ ਅਨੁਸਾਰ ਕਣਕ ਦੀ ਖ਼ਰੀਦ ਲਈ ਕਿਸਾਨਾਂ ਦੇ ਭੌਂ ਵੇਰਵੇ ਅਤੇ ਮੌਜੂਦਾ ਫ਼ਸਲ ਦੀ ਗਿਰਦਾਵਰੀ ਦੇ ਵੇਰਵੇ ਸਰਕਾਰੀ ਪੋਰਟਲ ’ਤੇ ਅਪਲੋਡ ਹੋਣੇ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਆੜ੍ਹਤੀਏ ਬੋਲੀ ਲੱਗਣ ਤੋਂ ਪਹਿਲਾਂ ਇਹ ਵੇਰਵੇ ਅਪਲੋਡ ਹੋਣੇ ਯਕੀਨੀ ਬਣਾਉਣਗੇ। ਕਿਸਾਨਾਂ ਵੱਲੋਂ ਲਿਆਂਦੀ ਫ਼ਸਲ ਦਰਜ ਕੀਤੀ ਭੂਮੀ ਅਤੇ ਗਿਰਦਾਵਰੀ ਦੇ ਅਨੁਪਾਤ ਵਿਚ ਹੀ ਹੋਣੀ ਜ਼ਰੂਰੀ ਹੈ। ਖ਼ਰੀਦ ਏਜੰਸੀਆਂ ਵੱਲੋਂ 30 ਅਪਰੈਲ ਤੱਕ ਮੰਡੀਆਂ ਵਿਚ ਸਟਾਫ਼ ਦੀ ਨਿਯੁਕਤੀ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਫ਼ਸਲ ਦੀ ਰੋਜ਼ਾਨਾ ਬੋਲੀ ਦਾ ਸਮਾਂ 10 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਤੈਅ ਕੀਤਾ ਗਿਆ ਹੈ। ਜੇ ਕਿਸੇ ਢੇਰੀ ਦੀ ਬੋਲੀ ਨਹੀਂ ਲਗਾਈ ਜਾਂਦੀ ਹੈ ਤਾਂ ਬੋਲੀ ਨਾ ਲਗਾਏ ਜਾਣ ਦਾ ਕਾਰਨ ਵੀ ਪੀਜੀ-1 ਰਜਿਸਟਰ ਵਿਚ ਦੇਣਾ ਲਾਜ਼ਮੀ ਹੋਵੇਗਾ। ਇਸੇ ਤਰ੍ਹਾਂ ਬਾਰਦਾਨਾ ਕਾਮਨ ਪੂਲ ਵਿਚ ਰੱਖਿਆ ਜਾਣਾ ਹੈ ਅਤੇ ਕਿਸੇ ਵੀ ਮੰਡੀ ਨੂੰ ਇੱਕ ਦਿਨ ਤੋਂ ਵੱਧ ਦਾ ਬਾਰਦਾਨਾ ਨਹੀਂ ਦਿੱਤਾ ਜਾਵੇਗਾ। ਖ਼ਰੀਦ ਕੇਂਦਰਾਂ ’ਚੋਂ ਫ਼ਸਲ ਦੀ ਚੁਕਾਈ 72 ਘੰਟੇ ਵਿਚ ਹੋਵੇਗੀ ਅਤੇ ਕਿਸਾਨਾਂ ਨੂੰ ਵੇਚੀ ਫ਼ਸਲ ਦੀ ਅਦਾਇਗੀ ਆਨਲਾਈਨ ਹੋਵੇਗੀ। ਖ਼ਰੀਦੀ ਗਈ ਕਣਕ ਨੂੰ ਭੰਡਾਰ ਕਰਨ ਬਾਰੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਭਾਰਤੀ ਖ਼ੁਰਾਕ ਨਿਗਮ ਨੇ ਇਸ ਵਾਰ ਯੋਜਨਾ ਬਣਾਈ ਹੈ ਕਿ ਖ਼ਰੀਦ ਕੇਂਦਰ ’ਚੋਂ ਸਿੱਧਾ ਹੀ ਅਨਾਜ ਰੇਲਵੇ ਰੈਕ ਵਿਚ ਲੋਡ ਕਰ ਦਿੱਤਾ ਜਾਵੇ। ਖ਼ਰੀਦ ਕੇਂਦਰਾਂ ’ਚੋਂ ਫ਼ਸਲ ਦੀ ਚੁਕਾਈ 72 ਘੰਟੇ ਵਿਚ ਹੋਵੇਗੀ ਅਤੇ ਕਿਸਾਨਾਂ ਨੂੰ ਵੇਚੀ ਫ਼ਸਲ ਦੀ ਅਦਾਇਗੀ ਆਨਲਾਈਨ ਹੋਵੇਗੀ। ਖ਼ਰੀਦੀ ਗਈ ਕਣਕ ਨੂੰ ਭੰਡਾਰ ਕਰਨ ਬਾਰੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਭਾਰਤੀ ਖ਼ੁਰਾਕ ਨਿਗਮ ਨੇ ਇਸ ਵਾਰ ਯੋਜਨਾ ਬਣਾਈ ਹੈ ਕਿ ਖ਼ਰੀਦ ਕੇਂਦਰ ’ਚੋਂ ਸਿੱਧਾ ਹੀ ਅਨਾਜ ਰੇਲਵੇ ਰੈਕ ਵਿਚ ਲੋਡ ਕਰ ਦਿੱਤਾ ਜਾਵੇ। ਪੰਜਾਬ ਵਿਚ ਕਣਕ ਭੰਡਾਰਨ ਦੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਅਨਾਜ ਦੀ ਮੰਗ ਵਧਣ ਕਰਕੇ ਰਾਜ ਭਰ ਦੇ ਗੁਦਾਮ ਖ਼ਾਲੀ ਹੋ ਗਏ ਹਨ। ਪਾਲਿਸੀ ਦੀ ਇੰਨ ਬਿੰਨ ਪਾਲਣਾ ਦੀ ਹਦਾਇਤ ਕੀਤੀ ਗਈ ਹੈ ਅਤੇ ਅਣਗਹਿਲੀ ਵਰਤਣ ਵਾਲੇ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਵੀ ਆਖੀ ਗਈ ਹੈ। ‘ਆਪ’ ਸਰਕਾਰ ਵੱਲੋਂ ਇਹ ਪਹਿਲੀ ਫ਼ਸਲ ਦੀ ਖ਼ਰੀਦ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਭਾਰਤੀ ਰਿਜ਼ਰਵ ਬੈਂਕ ਨੇ ਹਾੜ੍ਹੀ ਦੇ ਖਰੀਦ ਸੀਜ਼ਨ ਦੌਰਾਨ ਪੰਜਾਬ ਵਿੱਚ ਕਣਕ ਖਰੀਦਣ ਲਈ ਅਪਰੈਲ-2022 ਦੇ ਅਖ਼ੀਰ ਤੱਕ 24,773.11 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮੇਂ ਸਿਰ ਸੀਸੀਐੱਲ ਜਾਰੀ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਸੂਬਾ ਸਰਕਾਰ ਵੱਲੋਂ ਇਸ ਸੀਜ਼ਨ ਲਈ 132 ਲੱਖ ਟਨ ਕਣਕ ਦੀ ਖਰੀਦ ਲਈ ਮੰਗੀ ਗਈ ਸੀਸੀਐੱਲ ਦਾ ਵੱਡਾ ਹਿੱਸਾ ਕੇਂਦਰੀ ਬੈਂਕ ਨੇ ਜਾਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਹਾੜ੍ਹੀ ਦੇ ਮੌਜੂਦਾ ਖਰੀਦ ਸੀਜ਼ਨ ਦੌਰਾਨ ਕਣਕ ਦੀ ਖਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਕੇ 31 ਮਈ ਤੱਕ ਖ਼ਤਮ ਹੋਵੇਗੀ। ਕੇਂਦਰ ਸਰਕਾਰ ਨੇ ਇਸ ਸਾਲ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਪਿਛਲੇ ਸਾਲ ਨਾਲੋਂ 40 ਰੁਪਏ ਦਾ ਇਜ਼ਾਫਾ ਕਰ ਕੇ 2015 ਰੁਪਏ ਪ੍ਰਤੀ ਕੁਇੰਟਲ ਰੇਟ ਤੈਅ ਕੀਤਾ ਹੈ ਜਦਕਿ ਲੰਘੇ ਵਰ੍ਹੇ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 1975 ਰੁਪਏ ਪ੍ਰਤੀ ਕੁਇੰਟਲ ਸੀ।

The post ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਨੀਤੀ ਜਾਰੀ, ਛੁੱਟੀ ਵਾਲੇ ਦਿਨ ਵੀ ਲੱਗੇਗੀ ਫ਼ਸਲ ਦੀ ਬੋਲੀ first appeared on Punjabi News Online.


Source link

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …