Home / Punjabi News / ਪੰਜਾਬ ’ਚ ਨਸ਼ਾ ਤਸਕਰ 4.94 ਕਰੋੜ ਰੁਪਏ, 38 ਜਾਅਲੀ ਨੰਬਰ ਪਲੇਟਾਂ ਤੇ ਰਵਿਾਲਵਰ ਸਣੇ ਕਾਬੂ

ਪੰਜਾਬ ’ਚ ਨਸ਼ਾ ਤਸਕਰ 4.94 ਕਰੋੜ ਰੁਪਏ, 38 ਜਾਅਲੀ ਨੰਬਰ ਪਲੇਟਾਂ ਤੇ ਰਵਿਾਲਵਰ ਸਣੇ ਕਾਬੂ

ਚੰਡੀਗੜ੍ਹ, 11 ਅਕਤੂਬਰ
ਪੰਜਾਬ ਪੁਲੀਸ ਅਤੇ ਜੰਮੂ-ਕਸ਼ਮੀਰ ਪੁਲਹਸ ਨੇ ਸਾਂਝੇ ਅਪਰੇਸ਼ਨ ਵਿਚ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਇਲਾਕੇ ’ਚੋਂ ਮਸ਼ਕੂਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਉੱਚ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਕੋਲੋਂ 4.94 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕਿਹਾ ਕਿ ਸਮੱਗਲਰ ਜੰਮੂ ਤੋਂ 30 ਕਿਲੋਗ੍ਰਾਮ ਹੈਰੋਇਨ ਦੀ ਹਾਲ ਹੀ ਵਿੱਚ ਬਰਾਮਦਗੀ ਨਾਲ ਜੁੜੇ ਲੋਕਾਂ ਵਿੱਚੋਂ ਇੱਕ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਤਸਕਰ ਕੋਲੋਂ ਰਵਿਾਲਵਰ ਅਤੇ 38 ਜਾਅਲੀ ਵਾਹਨ ਨੰਬਰ ਪਲੇਟਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਕਾਬੂ ਕੀਤਾ ਮੁਲਜ਼ਮ ਮਨਜੀਤ ਸਿੰਘ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਮੁੱਲਾਂਪੁਰ ਦਾਖਾ ਵਿਖੇ ਕਿਰਾਏ ’ਤੇ ਰਹਿੰਦਾ ਸੀ।

The post ਪੰਜਾਬ ’ਚ ਨਸ਼ਾ ਤਸਕਰ 4.94 ਕਰੋੜ ਰੁਪਏ, 38 ਜਾਅਲੀ ਨੰਬਰ ਪਲੇਟਾਂ ਤੇ ਰਵਿਾਲਵਰ ਸਣੇ ਕਾਬੂ appeared first on punjabitribuneonline.com.


Source link

Check Also

ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ 541 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ, ਇਤਿਹਾਸਿਕ ਗੁਰਧਾਮਾਂ ਦੇ ਕਰਨਗੇ ਦਰਸ਼ਨ

Amritsar News: ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ‘ਤੇ …