Home / Punjabi News / ਦੁਨੀਆ ਦੇ ਦੂਜੇ ਸਭ ਤੋਂ ਵੱਡੇ ਮੰਦਰ ਅਕਸ਼ਰਧਾਮ ਦਾ ਅਮਰੀਕਾ ’ਚ ਉਦਘਾਟਨ

ਦੁਨੀਆ ਦੇ ਦੂਜੇ ਸਭ ਤੋਂ ਵੱਡੇ ਮੰਦਰ ਅਕਸ਼ਰਧਾਮ ਦਾ ਅਮਰੀਕਾ ’ਚ ਉਦਘਾਟਨ

ਰੌਬਨਿਸਵਿਲੇ, 11 ਅਕਤੂਬਰ
ਅਮਰੀਕਾ ਦੇ ਨਿਊਜਰਸੀ ਸ਼ਹਿਰ ਵਿੱਚ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਵੱਡੇ ਮੰਦਰ ਦਾ ਉਦਘਾਟਨ ਕੀਤਾ ਗਿਆ ਹੈ। ਨਿਊਯਾਰਕ ਸਿਟੀ ਤੋਂ 99 ਕਿਲੋਮੀਟਰ ਦੱਖਣ ਵਿਚ ਰੋਬਨਿਸਵਿਲੇ ਸਿਟੀ ਵਿਚ 185 ਏਕੜ ਜ਼ਮੀਨ ਵਿਚ ਸਥਿਤ ਇਹ ਅਕਸ਼ਰਧਾਮ ਮੰਦਰ 191 ਫੁੱਟ ਉੱਚਾ ਹੈ। ਮੰਦਰ ਦਾ ਉਦਘਾਟਨ ‘ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ’ (ਬੀਏਪੀਐੱਸ) ਦੇ ਆਗੂ ਮਹੰਤ ਸਵਾਮੀ ਮਹਾਰਾਜ ਦੀ ਹਾਜ਼ਰੀ ਵਿੱਚ ਕੀਤਾ ਗਿਆ। ਉਦਘਾਟਨੀ ਸਮਾਰੋਹ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ। ਡੇਲਾਵੇਅਰ ਦੇ ਗਵਰਨਰ ਜੌਹਨ ਕਾਰਨੇ ਅਤੇ ਕਾਂਗਰਸਮੈਨ ਸਟੈਨੀ ਹੋਇਰ ਨੇ ਵੀ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕੀਤੀ।

The post ਦੁਨੀਆ ਦੇ ਦੂਜੇ ਸਭ ਤੋਂ ਵੱਡੇ ਮੰਦਰ ਅਕਸ਼ਰਧਾਮ ਦਾ ਅਮਰੀਕਾ ’ਚ ਉਦਘਾਟਨ appeared first on punjabitribuneonline.com.


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …