Home / Punjabi News / ਪੰਜਾਬ ਕਾਂਗਰਸ ਨੇ ਸੰਸਦ ਦੇ ਬਾਹਰ ਵੇਚੇ ਆਲੂ

ਪੰਜਾਬ ਕਾਂਗਰਸ ਨੇ ਸੰਸਦ ਦੇ ਬਾਹਰ ਵੇਚੇ ਆਲੂ

ਪੰਜਾਬ ਕਾਂਗਰਸ ਨੇ ਸੰਸਦ ਦੇ ਬਾਹਰ ਵੇਚੇ ਆਲੂ

ਨਵੀਂ ਦਿੱਲੀ— ਆਲੂ ਕਿਸਾਨਾਂ ਨੂੰ ਫਸਲ ਦੀ ਸਹੀ ਕੀਮਤ ਨਾ ਮਿਲਣ ਕਰ ਕੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੇ ਮੈਂਬਰਾਂ ਵੱਲੋਂ ਸੰਸਦ ਦੇ ਬਾਹਰ ਆਲੂ ਵੇਚ ਕੇ ਰੋਸ ਜ਼ਾਹਰ ਕੀਤਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਪਰੇਸ਼ਾਨ ਹਨ ਪਰ ਮੋਦੀ ਜੀ ਸਿਰਫ ਅਡਾਨੀ ਅਤੇ ਅੰਬਾਨੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੀ.ਐੱਮ. ਸਿਰਫ ਆਰ.ਐੱਸ.ਐੱਸ. ਦੇ ਪ੍ਰਚਾਰਕ ਵਜੋਂ ਹੀ ਬੋਲਦੇ ਹਨ। ਪੰਜਾਬ ਦੇ ਲੋਕਾਂ ਨੂੰ ਆਸ ਸੀ ਕਿ ਉਹ ਕੁਝ ਰਾਹਤ ਦੇ ਕੇ ਜਾਣਗੇ ਪਰ ਕੁਝ ਨਹੀਂ ਹੋਇਆ, ਸਿਰਫ ਜੁਮਲੇਬਾਜ਼ੀ ਹੋਈ।
ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਮੰਨਿਆ ਕਿ 3500 ਕਰੋੜ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ ਪਰ ਉਨ੍ਹਾਂ ਨੂੰ ਇਹ ਰਕਮ ਛੋਟੀ ਲੱਗੇਗੀ, ਕਿਉਂਕਿ ਉਨ੍ਹਾਂ ਦੇ ਦੋਸਤ ਮਾਲਿਆ ਅਡਾਨੀ ਹਨ। ਉੱਥੇ ਹੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਜਾਖੜ ਨੇ ਕਿਹਾ ਕਿ ਉੱਥੇ ਵੱਡੀ ਗਿਣਤੀ ‘ਚ ਸ਼ਰਧਾਲੂ ਆਉਣਗੇ। ਜਾਖੜ ਨੇ ਐੱਚ.ਐੱਸ. ਫੂਲਕਾ ਦੇ ਪਾਰਟੀ ਛੱਡਣ ‘ਤੇ ਕਿਹਾ ਕਿ ਇਹ ਉਨ੍ਹਾਂ ਦੀ ਰਾਏ ਹੈ ਪਰ ਇਹ ਉਹ ਪਾਰਟੀ ਹੈ, ਜੋ ਰਾਜਨੀਤੀ ਬਦਲਣ ਆਈ ਸੀ ਪਰ ਖੁਦ ਬਦਲ ਗਈ। ਪੰਜਾਬ ਦੇ ਲੋਕਾਂ ਨਾਲ ਧੋਖਾ ਹੋਇਆ। ਕਿਸਾਨਾਂ ਲਈ ਪ੍ਰਦਰਸ਼ਨ ਹੁੰਦਾ ਦੇਖ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰਨ ਵਾਲੇ ਟੀ.ਡੀ.ਪੀ. ਦੇ ਸੰਸਦ ਮੈਂਬਰ ਵੀ ਉਨ੍ਹਾਂ ਦਾ ਸਾਥ ਦੇਣ ਪੁੱਜ ਗਏ।

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …