Home / Punjabi News / ਪ੍ਰਧਾਨ ਮੰਤਰੀ ਵੱਲੋਂ 25 ਹਜ਼ਾਰ ਔਸ਼ਧੀ ਕੇਂਦਰਾਂ ਦੀ ਕੀਤੀ ਸ਼ੁਰੂਆਤ

ਪ੍ਰਧਾਨ ਮੰਤਰੀ ਵੱਲੋਂ 25 ਹਜ਼ਾਰ ਔਸ਼ਧੀ ਕੇਂਦਰਾਂ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ, 30 ਨਵੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਉਨ੍ਹਾਂ ਦੇ ਕੰਮ ਕਾਰਨ ਲੋਕਾਂ ਦਾ ਸਰਕਾਰ ਵਿੱਚ ਭਰੋਸਾ ਵਧਿਆ ਹੈ। ਕਲਿਆਣਕਾਰੀ ਯੋਜਨਾਵਾਂ ’ਤੇ ਸੰਤੁਸ਼ਟੀ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਚਾਰ ਸਭ ਤੋਂ ਵੱਡੀਆਂ ‘ਜਾਤਾਂ’ ਹਨ ਜਿਨ੍ਹਾਂ ’ਚ ਗਰੀਬ, ਨੌਜਵਾਨ, ਔਰਤਾਂ ਤੇ ਕਿਸਾਨ ਸ਼ਾਮਲ ਹਨ ਅਤੇ ਇਨ੍ਹਾਂ ਦਾ ਵਿਕਾਸ ਹੀ ਭਾਰਤ ਨੂੰ ਵਿਕਸਤ ਕਰੇਗਾ। ਜਾਤੀ ਨੂੰ ਲੈ ਕੇ ਉਨ੍ਹਾਂ ਦਾ ਬਿਆਨ ਉਸ ਵੇਲੇ ਆਇਆ ਹੈ ਜਦੋਂ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਧਿਰਾਂ ਜਾਤੀ ਆਧਾਰਿਤ ਰਾਏਸ਼ੁਮਾਰੀ ਨੂੰ ਲਗਾਤਾਰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ‘ਵਿਕਸਤ ਭਾਰਤ ਸੰਕਲਪ ਯਾਤਰਾ’ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ‘ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡਰੋਨ ਕੇਂਦਰ’ ਤਹਿਤ ਦੇਸ਼ ’ਚ ਔਸ਼ਧੀ ਕੇਂਦਰਾਂ ਦੀ ਗਿਣਤੀ ਦਸ ਹਜ਼ਾਰ ਤੋਂ ਵਧ ਕੇ 25,000 ਕਰਨ ਦੀ ਯੋਜਨਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਝਾਰਖੰਡ ’ਚ 10,000ਵੇਂ ਔਸ਼ਧੀ ਕੇਂਦਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ, ‘‘ਦੇਸ਼ ਦਾ ਕਿਸਾਨ ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ, ਮੈਂ ਉਸ ਦੀ ਆਮਦਨ ਵਧਾਉਣੀ ਹੈ। ਖੇਤੀ ਨੂੰ ਆਧੁਨਿਕ ਬਣਾਉਣਾ ਹੈ।’’ ਮੋਦੀ ਨੇ ਕਿਹਾ ਕਿ ਜਦ ਤਕ ਉਹ ਇਨ੍ਹਾਂ ਚਾਰ ਜਾਤਾਂ ਦੀਆਂ ਮੁਸ਼ਕਲਾਂ ਨੂੰ ਦੂਰ ਨਹੀਂ ਕਰ ਲੈਣਗੇ ਉਦੋਂ ਤਕ ਉਹ ਚੈਨ ਨਾਲ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਇਸੇ ਸੋਚ ਦੇ ਚਲਦਿਆਂ ‘ਵਿਕਸਤ ਭਾਰਤ ਸੰਕਲਪ ਯਾਤਰਾ ਪਿੰਡ ਪਿੰਡ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮਕਸਦ ਇਹੀ ਹੈ ਕਿ ਪ੍ਮੁੱਖ ਯੋਜਨਾਵਾਂ ਸਮਾਂਬੱਧ ਤਰੀਕੇ ਨਾਲ ਲਾਭਪਾਤਰੀਆਂ ਤਕ ਪਹੁੰਚਣ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਇਸ ਯਾਤਰਾ ਨੂੰ ‘ਮੋਦੀ ਦੀ ਗਾਰੰਟੀ’ ਵਾਲੀ ਗੱਡੀ ਵੀ ਦੱਸਿਆ ਅਤੇ ਕਿਹਾ ਕਿ ਹੁਣ ਤਕ 12 ਹਜ਼ਾਰ ਤੋਂ ਵੱਧ ਪੰਚਾਇਤਾਂ ਤਕ ਪਹੁੰਚ ਚੁੱਕੀ ਹੈ ਅਤੇ ਕਰੀਬ 30 ਲੱਖ ਲੋਕ ਇਸ ਦਾ ਫਾਇਦਾ ਉਠਾ ਚੁੱਕੇ ਹਨ।

The post ਪ੍ਰਧਾਨ ਮੰਤਰੀ ਵੱਲੋਂ 25 ਹਜ਼ਾਰ ਔਸ਼ਧੀ ਕੇਂਦਰਾਂ ਦੀ ਕੀਤੀ ਸ਼ੁਰੂਆਤ appeared first on punjabitribuneonline.com.


Source link

Check Also

Mansa ‘ਚ ਅਕਾਲੀ ਆਗੂ ਕਾਲਾ ਜਵੰਦਾ ’ਤੇ ਫਾਇਰਿੰਗ, ਹਮਲਾਵਰਾਂ ਦੀ CCTV ਫੁਟੇਜ ਆਈ ਸਾਹਮਣੇ

SAD leader Kala Jawanda Firing : ਮਾਨਸਾ ਦੇ ਬਰੇਟਾ ਕਸਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ …