Home / Punjabi News / ਪਾਕਿਸਤਾਨ ’ਚ ਚੋਣਾਂ ਮੁਲਤਵੀ ਕਰਨ ਲਈ ਕਮਿਸ਼ਨ ਕੋਲ ਦੋ ਪਟੀਸ਼ਨਾਂ ਦਾਇਰ

ਪਾਕਿਸਤਾਨ ’ਚ ਚੋਣਾਂ ਮੁਲਤਵੀ ਕਰਨ ਲਈ ਕਮਿਸ਼ਨ ਕੋਲ ਦੋ ਪਟੀਸ਼ਨਾਂ ਦਾਇਰ

ਇਸਲਾਮਾਬਾਦ, 30 ਨਵੰਬਰ

ਪਾਕਿਸਤਾਨ ਵਿਚ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਟਾਲਣ ਦੀ ਮੰਗ ਕਰਦੀਆਂ ਦੋ ਪਟੀਸ਼ਨਾਂ ਚੋਣ ਕਮਿਸ਼ਨ ਕੋਲ ਦਾਖਲ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਅਤਿਵਾਦੀ ਹਮਲਿਆਂ ਦੇ ਖ਼ਤਰਿਆਂ ਤੇ ਮੌਸਮ ਦੇ ਮਿਜ਼ਾਜ ਦਾ ਹਵਾਲਾ ਦਿੱਤਾ ਗਿਆ ਹੈ। ਪਟੀਸ਼ਨਾਂ ਦਾਇਰ ਕਰਨ ਵਾਲੇ ਵਿਅਕਤੀ ਗੜਬੜੀ ਦੇ ਸ਼ਿਕਾਰ ਬਲੋਚਿਸਤਾਨ ਸੂਬੇ ਤੋਂ ਹਨ। ਉਨ੍ਹਾਂ ਸੁਰੱਖਿਆ ਦੇ ਮੁੱਦਿਆਂ ਅਤੇ ਕਈ ਜ਼ਿਲ੍ਹਿਆਂ ਵਿਚ ਫਰਵਰੀ ’ਚ ਹੁੰਦੀ ਬਰਫ਼ਬਾਰੀ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਆਪਣੀਆਂ ਪਟੀਸ਼ਨਾਂ ’ਚ ਹਾਲ ਹੀ ਵਿਚ ਹੋਏ ਕਈ ਆਤਮਘਾਤੀ ਹਮਲਿਆਂ, ਆਈਈਡੀ ਧਮਾਕਿਆਂ ਤੇ ਮਿੱਥ ਕੇ ਕੀਤੀ ਹੱਤਿਆਵਾਂ ਦਾ ਹਵਾਲਾ ਦਿੱਤਾ ਹੈ।

The post ਪਾਕਿਸਤਾਨ ’ਚ ਚੋਣਾਂ ਮੁਲਤਵੀ ਕਰਨ ਲਈ ਕਮਿਸ਼ਨ ਕੋਲ ਦੋ ਪਟੀਸ਼ਨਾਂ ਦਾਇਰ appeared first on punjabitribuneonline.com.


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …