Home / Punjabi News / ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਅੰਤਰਰਾਜੀ ਕੌਂਸਲ ਦਾ ਪੁਨਰਗਠਨ

ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਅੰਤਰਰਾਜੀ ਕੌਂਸਲ ਦਾ ਪੁਨਰਗਠਨ

ਨਵੀਂ ਦਿੱਲੀ, 23 ਮਈ

ਦੇਸ਼ ਵਿੱਚ ਸਹਿਕਾਰੀ ਸੰਘਵਾਦ ਨੂੰ ਉਤਸ਼ਾਹਿਤ ਕਰਨ ਅਤੇ ਸਹਿਯੋਗ ਵਾਸਤੇ ਕੰਮ ਕਰਨ ਵਾਲੀ ਅੰਤਰਰਾਜੀ ਕੌਂਸਲ ਦਾ ਪੁਨਰਗਠਨ ਕੀਤਾ ਗਿਆ ਹੈ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੇਅਰਮੈਨ ਅਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਅਤੇ ਛੇ ਕੇਂਦਰੀ ਮੰਤਰੀ ਮੈਂਬਰ ਹਨ। ਇੱਕ ਅਧਿਕਾਰਤ ਬਿਆਨ ਮੁਤਾਬਕ ਦਸ ਕੇਂਦਰੀ ਮੰਤਰੀ ਅੰਤਰਰਾਜੀ ਕੌਂਸਲ ਵਿੱਚ ਸਥਾਈ ਇਨਵਾਈਟੀ ਮੈਂਬਰ ਹੋਣਗੇ। ਸਰਕਾਰ ਨੇ ਅੰਤਰਰਾਜੀ ਕੌਂਸਲ ਦੀ ਸਟੈਂਡਿੰਗ ਕਮੇਟੀ ਦਾ ਪੁਨਰਗਠਨ ਵੀ ਕੀਤਾ ਹੈ, ਜਿਸ ਦੇ ਚੇਅਰਮੈਨ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਹੋਣਗੇ। ਪ੍ਰਧਾਨ ਮੰੰਤਰੀ ਅੰਤਰਰਾਜੀ ਕੌਂਸਲ ਦੇ ਚੇਅਰਮੈਨ ਹਨ, ਜਦਕਿ ਵਿਧਾਨ ਸਭਾ ਵਾਲੇ ਸਾਰੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਬਿਨਾਂ ਵਿਧਾਨ ਸਭਾ ਵਾਲੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਕੌਂਸਲ ਦਾ ਮੈਂਬਰ ਬਣਾਇਆ ਗਿਆ ਹੈ। -ਪੀਟੀਆਈ


Source link

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …