ਬੰਗਲੌਰ, 23 ਦਸੰਬਰ
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲਵਾਨ ਬਜਰੰਗ ਪੂਨੀਆ ਵੱਲੋਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਵਫ਼ਾਦਾਰ ਸੰਜੈ ਸਿੰਘ ਨੂੰ ਕੁਸ਼ਤੀ ਦੇ ਪ੍ਰਧਾਨ ਚੁਣੇ ਜਾਣ ਦੇ ਵਿਰੋਧ ਵਿੱਚ ਪਦਮਸ੍ਰੀ ਵਾਪਸ ਕਰਨ ਦੇ ਵਿਵਾਦ ਬਾਰੇ ਕੁੱਝ ਵੀ ਕਹਿਣ ਤੋਂ ਗੁਰੇਜ਼ ਕੀਤਾ। ਸ੍ਰੀ ਠਾਕੁਰ ਨੇ ਇੱਥੇ ਸਾਈ ਸੈਂਟਰ ਵਿਖੇ ਉੱਘੇ ਅਥਲੀਟਾਂ ਅਤੇ ਏਸ਼ਿਆਈ ਖੇਡਾਂ ਦੇ ਤਗਮਾ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਦੌਰਾਨ ਕਿਹਾ, ‘ਮੈਂ ਪਹਿਲਾਂ ਹੀ ਕਾਫ਼ੀ ਬੋਲ ਚੁੱਕਾ ਹਾਂ। ਕੋਈ ਹੋਰ ਟਿੱਪਣੀ ਨਹੀਂ ਕਰਾਂਗਾ।’ ਉਨ੍ਹਾਂ ਨੇ ਪਿਛਲੇ ਚੈਂਪੀਅਨਾਂ ਨੂੰ ਅੱਗੇ ਆਉਣ ਅਤੇ ਉਭਰਦੇ ਐਥਲੀਟਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਛਾਪ ਛੱਡਣ ਵਿੱਚ ਮਦਦ ਕਰਨ ਲਈ ਕਿਹਾ।
The post ਪੂਨੀਆ ਵੱਲੋਂ ਪੁਰਸਕਾਰ ਵਾਪਸ ਕਰਨ ਬਾਰੇ ਖੇਡ ਮੰਤਰੀ ਨੇ ਕੁੱਝ ਵੀ ਕਹਿਣ ਤੋਂ ਗੁਰੇਜ਼ ਕੀਤਾ appeared first on punjabitribuneonline.com.
Source link
Asian Tribune Your Multilingual Newspaper covering World and local news News