ਚੰਡੀਗੜ੍ਹ – ਪੁਲਵਾਮਾ ਵਿਚ 14 ਫਰਵਰੀ ਨੂੰ ਅੱਤਵਾਦੀ ਹਮਲੇ ਵਿਚ 42 ਸੀਆਰਪੀਐੱਫ ਦੇ ਜਵਾਨ ਸ਼ਹੀਦ ਹੋ ਗਏ, ਜਿਹਨਾਂ ਵਿਚ 4 ਜਵਾਨ ਪੰਜਾਬ ਦੇ ਵੀ ਸਨ।
ਇਸ ਦੌਰਾਨ ਪੰਜਾਬ ਦੇ ਤਰਨਤਾਰਨ ਦੇ ਸ਼ਹੀਦ ਜਵਾਨ ਸੁਖਜਿੰਦਰ ਸਿੰਘ ਦਾ ਉਹਨਾਂ ਦੇ ਪਿੰਡ ਗੰਡੀ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ.
ਸ਼ਹੀਦ ਜੈਮਲ ਸਿੰਘ ਦਾ ਅੱਜ ਉਹਨਾਂ ਦੇ ਪਿੰਡ ਵਿਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਦੀਨਾਨਗਰ ਵਿਚ ਸ਼ਹੀਦ ਮਨਿੰਦਰ ਸਿੰਘ ਅਤੇ ਨੂਰਪੁਰ ਬੇਦੀ ਦੇ ਪਿੰਡ ਰੌਲੀ ਵਿਖੇ ਸ਼ਹੀਦ ਕੁਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਇਹਨਾਂ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਇਹਨਾਂ ਦੇ ਪਿੰਡ ਪਹੁੰਚੀਆਂ, ਜਿਥੇ ਹਰ ਇਕ ਦੀ ਅੱਖ ਨਮ ਸੀ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ।
Check Also
Punjab News : ਪਿਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਗਏ ਪੁੱਤ ਨੂੰ ਮਿਲਿਆ ਖ਼ੁਦ ਦਾ ਹੀ Death Certificate , ਪਰਿਵਾਰ ਹੈਰਾਨ
Fatehgarh Sahib News : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਅੰਬੇ ਮਾਜਰਾ ਤੋਂ ਸਰਕਾਰੀ ਰਿਕਾਰਡ ‘ਚ …
Asian Tribune Your Multilingual Newspaper covering World and local news News