Home / Punjabi News / ਪੁਲਵਾਮਾ ਹਮਲਾ : ਸ਼ਹੀਦਾਂ ਲਈ ਸੂਬਿਆਂ ਨੇ ਖੋਲ੍ਹਿਆ ਖਜ਼ਾਨਾ

ਪੁਲਵਾਮਾ ਹਮਲਾ : ਸ਼ਹੀਦਾਂ ਲਈ ਸੂਬਿਆਂ ਨੇ ਖੋਲ੍ਹਿਆ ਖਜ਼ਾਨਾ

ਪੁਲਵਾਮਾ ਹਮਲਾ : ਸ਼ਹੀਦਾਂ ਲਈ ਸੂਬਿਆਂ ਨੇ ਖੋਲ੍ਹਿਆ ਖਜ਼ਾਨਾ

ਨਵੀਂ ਦਿੱਲੀ : ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨੇ ਵੀਰਵਾਰ ਬਾਅਦ ਦੁਪਹਿਰ ਉੜੀ ਤੋਂ ਵੀ ਵੱਡਾ ਫਿਦਾਈਨ ਹਮਲਾ ਕੀਤਾ, ਜਿਸ ਦੌਰਾਨ ਪੁਲਵਾਮਾ ਵਿਖੇ 44 ਜਵਾਨ ਸ਼ਹੀਦ ਅਤੇ 22 ਹੋਰ ਜ਼ਖਮੀ ਹੋ ਗਏ। ਅੱਤਵਾਦੀ ਹਮਲੇ ‘ਚ ਸ਼ਹੀਦ ਜਵਾਨਾਂ ਦੇ ਰਿਸ਼ਤੇਦਾਰਾਂ ਲਈ ਸੂਬਾ ਸਰਕਾਰਾਂ ਨੇ ਖਜ਼ਾਨਾ ਖੋਲ੍ਹ ਦਿੱਤਾ ਹੈ। ਤੁਸੀਂ ਵੀ ਜਾਣੋ ਕਿਹੜਾ ਸੂਬਾ ਪਰਿਵਾਰਾਂ ਦੀ ਕਿੰਨੀ ਮਦਦ ਕਰੇਗਾ-
ਮੱਧ ਪ੍ਰਦੇਸ਼ : 1 ਕਰੋੜ ਰੁਪਏ। ਪਰਿਵਾਰ ਦੇ ਹਰ ਮੈਂਬਰ ਨੂੰ ਸਰਕਾਰੀ ਨੌਕਰੀ।
ਉੱਤਰ ਪ੍ਰਦੇਸ਼ : ਸਾਰੇ 12 ਸ਼ਹੀਦਾਂ ਦੇ ਪਰਿਵਾਰਾਂ ਨੂੰ 25-25 ਲੱਖ। ਇਕ ਮੈਂਬਰ ਨੂੰ ਨੌਕਰੀ। ਉਨ੍ਹਾਂ ਦੇ ਜੱਦੀ ਪਿੰਡ ਦੇ ਸੰਪਰਕ ਮਾਰਗ ਨੂੰ ਨਾਮਕਰਣ ਜਵਾਨਾਂ ਦੇ ਨਾਂ ‘ਤੇ ਕੀਤਾ ਜਾਵੇਗਾ।
ਰਾਜਸਥਾਨ : ਰਾਜਸਥਾਨ ਸਰਕਾਰ ਨੇ ਯੁੱਧ ਜਾਂ ਹੋਰ ਮੁਹਿੰਮਾਂ ‘ਚ ਸ਼ਹੀਦ ਹੋਣ ਵਾਲੇ ਫੌਜੀਆਂ ਅਤੇ ਨੀਮ ਫੌਜੀ ਫੋਰਸਾਂ ਦੇ ਕਰਮਚਾਰੀਆਂ ਦੇ ਪਰਿਵਾਰ ਦੀ ਮੁਆਵਜ਼ਾ ਰਾਸ਼ੀ 25 ਲੱਖ ਤੋਂ ਵਧਾ ਕੇ ਕੁੱਲ 50 ਲੱਖ ਰੁਪਏ ਕਰ ਦਿੱਤੀ ਹੈ। ਇਸ ਦਾ ਐਲਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ੁੱਕਰਵਾਰ ਦੇਰ ਰਾਤ ਕੀਤਾ। ਗਹਿਲੋਤ ਨੇ ਪੁਲਵਾਮਾ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਰਾਜਸਥਾਨ ਦੇ 5 ਜਵਾਨਾਂ ਨੂੰ 50 ਲੱਖ ਰੁਪਏ ਤੱਕ ਨਕਦ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਪੰਜਾਬ : ਪੰਜਾਬ ਸਰਕਾਰ ਵੱਲੋਂ ਸ਼ਹੀਦ ਜਵਾਨਾਂ ਦੇ ਰਿਸ਼ਤੇਦਾਰਾਂ ਨੂੰ 12-12 ਲੱਖ ਦੀ ਮਦਦ। ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਹਿਮਾਚਲ : ਸ਼ਹੀਦ ਦੇ ਪਰਿਵਾਰ ਨੂੰ 20 ਲੱਖ ਰੁਪਏ ਰਾਸ਼ੀ ਦਿੱਤੀ ਜਾਵੇਗੀ।
ਝਾਰਖੰਡ : ਜਵਾਨ ਦੇ ਪਰਿਵਾਰ ਨੂੰ 10 ਲੱਖ ਰੁਪਏ। ਪਰਿਵਾਰ ‘ਚ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਉਤਰਾਖੰਡ : ਦੋਵੇਂ ਸ਼ਹੀਦਾਂ ਦੇ ਪਰਿਵਾਰ ਦੇ ਇਕ-ਇਕ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ 25-25 ਲੱਖ ਦੀ ਆਰਥਿਕ ਮਦਦ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …