Home / Punjabi News / ਪੀ.ਐੱਮ. ਅਹੁਦੇ ਦੇ ਤਿਆਗ ਵਾਲੇ ਬਿਆਨ ਤੋਂ ਪਲਟੀ ਕਾਂਗਰਸ, ਕਿਹਾ- ਵੱਡੇ ਦਲ ਨੂੰ ਮਿਲੇ ਮੌਕਾ

ਪੀ.ਐੱਮ. ਅਹੁਦੇ ਦੇ ਤਿਆਗ ਵਾਲੇ ਬਿਆਨ ਤੋਂ ਪਲਟੀ ਕਾਂਗਰਸ, ਕਿਹਾ- ਵੱਡੇ ਦਲ ਨੂੰ ਮਿਲੇ ਮੌਕਾ

ਪੀ.ਐੱਮ. ਅਹੁਦੇ ਦੇ ਤਿਆਗ ਵਾਲੇ ਬਿਆਨ ਤੋਂ ਪਲਟੀ ਕਾਂਗਰਸ, ਕਿਹਾ- ਵੱਡੇ ਦਲ ਨੂੰ ਮਿਲੇ ਮੌਕਾ

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਆਪਣੇ ਇਕ ਦਿਨ ਪਹਿਲਾਂ ਦਿੱਤੇ ਉਸ ਬਿਆਨ ਤੋਂ ਪਲਟ ਗਏ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਕੇਂਦਰ ਤੋਂ ਐੱਨ.ਡੀ.ਏ. ਸਰਕਾਰ ਹਟਾਉਣ ਲਈ ਉਨ੍ਹਾਂ ਦੀ ਪਾਰਟੀ ਪੀ.ਐੱਮ. ਅਹੁਦੇ ਦਾ ਤਿਆਗ ਕਰ ਸਕਦੀ ਹੈ। ਆਜ਼ਾਦ ਨੇ ਯੂ-ਟਰਨ ਲੈਂਦੇ ਹੋਏ ਕਿਹਾ ਕਿ ਇਹ ਸੱਚ ਨਹੀਂ ਹੈ ਕਿ ਕਾਂਗਰਸ ਪਾਰਟੀ ਪੀ.ਐੱਮ. ਅਹੁਦੇ ਲਈ ਦਾਅਵੇਦਾਰੀ ਪੇਸ਼ ਨਹੀਂ ਕਰੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ ਅਤੇ ਜੇਕਰ 5 ਸਾਲ ਸਰਕਾਰ ਚਲਾਉਣੀ ਹੈ ਤਾਂ ਜ਼ਾਹਰ ਹੈ ਕਿ ਸਭ ਤੋਂ ਵੱਡੀ ਪਾਰਟੀ ਨੂੰ ਹੀ ਮੌਕਾ ਮਿਲਣਾ ਚਾਹੀਦਾ।
ਵੱਡੀ ਸਿਆਸੀ ਪਾਰਟੀ ਨੂੰ ਮਿਲਣਾ ਚਾਹੀਦੈ ਮੌਕਾ
ਆਜ਼ਾਦ ਨੇ ਕਿਹਾ,”ਕਾਂਗਰਸ ਪੀ.ਐੱਮ. ਅਹੁਦੇ ਦੀ ਦਾਅਵੇਦਾਰੀ ਦੀ ਇਛੁੱਕ ਨਹੀਂ ਹੈ ਜਾਂ ਫਿਰ ਪੀ.ਐੱਮ. ਅਹੁਦੇ ਦਾ ਦਾਅਵਾ ਪੇਸ਼ ਨਹੀਂ ਕਰੇਗੀ, ਇਹ ਸੱਚ ਨਹੀਂ ਹੈ। ਜ਼ਾਹਰ ਜਿਹੀ ਗੱਲ ਹੈ ਕਿ ਕਾਂਗਰਸ ਹੀ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ। ਜੇਕਰ ਅਸੀਂ 5 ਸਾਲ ਤੱਕ ਸਰਕਾਰ ਚਲਾਉਣੀ ਹੈ ਤਾਂ ਸਭ ਤੋਂ ਵੱਡੀ ਸਿਆਸੀ ਪਾਰਟੀ ਨੂੰ ਹੀ ਇਸ ਦਾ ਮੌਕਾ ਮਿਲਣਾ ਚਾਹੀਦਾ।
ਵੀਰਵਾਰ ਨੂੰ ਦਿੱਤਾ ਸੀ ਇਹ ਬਿਆਨ
ਦੱਸਣਯੋਗ ਹੈ ਕਿ ਵੀਰਵਾਰ ਨੂੰ ਗੁਲਾਮ ਨਬੀ ਆਜ਼ਾਦ ਨੇ ਬਿਆਨ ਦਿੱਤਾ ਸੀ ਕਿ ਕਾਂਗਰਸ ਦਾ ਟੀਚਾ ਕਿਸੇ ਵੀ ਤਰ੍ਹਾਂ ਨਾਲ ਐੱਨ.ਡੀ.ਏ. ਨੂੰ ਸਰਕਾਰ ਬਣਾਉਣ ਤੋਂ ਰੋਕਣਾ ਹੈ। ਇਕ ਦਿਨ ਪਹਿਲਾਂ ਦਿੱਤੇ ਬਿਆਨ ‘ਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਨੂੰ ਗਠਜੋੜ ‘ਚ ਪੀ.ਐੱਮ. ਦਾ ਅਹੁਦਾ ਨਹੀਂ ਮਿਲਦਾ ਹੈ, ਉਦੋਂ ਵੀ ਉਸ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਕਾਂਗਰਸ ਦੇ ਸੀਨੀਅਰ ਲੀਡਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਸੀ ਕਿ ਪਾਰਟੀ ਦਾ ਇਕਮਾਤਰ ਮਕਸਦ ਐੱਨ.ਡੀ.ਏ. ਨੂੰ ਕੇਂਦਰ ‘ਚ ਇਕ ਵਾਰ ਫਿਰ ਤੋਂ ਸਰਕਾਰ ਗਠਨ ਕਰਨ ਤੋਂ ਰੋਕਣਾ ਹੈ। ਗੁਲਾਮ ਨਬੀ ਆਜ਼ਾਦ ਨੇ ਕਿਹਾ ਸੀ,”ਸਾਡਾ ਮਕਸਦ ਹਮੇਸ਼ਾ ਇਹ ਰਿਹਾ ਹੈ ਕਿ ਐੱਨ.ਡੀ.ਏ. ਦੀ ਸਰਕਾਰ ਸੱਤਾ ‘ਚ ਵਾਪਸ ਨਹੀਂ ਆਉਣਾ ਚਾਹੁੰਦੀ। ਅਸੀਂ ਸਾਰਿਆਂ ਦੀ ਸਹਿਮਤੀ ਨਾਲ ਲਏ ਗਏ ਫੈਸਲੇ ਨਾਲ ਜਾਣਗੇ। ਜਦੋਂ ਤੱਕ ਸਾਨੂੰ ਪੀ.ਐੱਮ. ਅਹੁਦੇ ਦਾ ਆਫ਼ਰ ਨਹੀਂ ਦਿੱਤਾ ਜਾਂਦਾ, ਅਸੀਂ ਕੁਝ ਨਹੀਂ ਕਹਾਂਗੇ।” ਆਜ਼ਾਦ ਦੇ ਇਸ ਬਿਆਨ ਨੂੰ ਗਠਜੋੜ ਲਈ ਸਰਕਾਰ ਦੀ ਉਤਸੁਕਤਾ ਦੇ ਤੌਰ ‘ਤੇ ਦੇਖਿਆ ਜਾ ਰਿਹਾ ਸੀ। ਹਾਲਾਂਕਿ ਇਕ ਦਿਨ ਬਾਅਦ ਹੀ ਉਹ ਆਪਣੇ ਬਿਆਨ ਤੋਂ ਪਲਟ ਗਏ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …