Home / World / ਜਗਤਾਰ ਸਿੰਘ ਹਵਾਰਾ ਨੇ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਨੂੰ ਦਿੱਤੀ ਹਰੀ ਝੰਡੀ

ਜਗਤਾਰ ਸਿੰਘ ਹਵਾਰਾ ਨੇ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਨੂੰ ਦਿੱਤੀ ਹਰੀ ਝੰਡੀ

ਜਗਤਾਰ ਸਿੰਘ ਹਵਾਰਾ ਨੇ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਨੂੰ ਦਿੱਤੀ ਹਰੀ ਝੰਡੀ

3ਚੰਡੀਗੜ੍ਹ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ. ਜਗਤਾਰ ਸਿੰਘ ਹਵਾਰਾ ਦੀ 7 ਮੈਂਬਰੀ ਸਲਾਹਕਾਰ ਕਮੇਟੀ ਨੇ ਅੱਜ ਇੱਥੇ ਇਕ ਹੋਟਲ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ ਜਿਸ ਵਿਚ ਇਸ ਕਮੇਟੀ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਜਾਰੀ ਕੀਤੇ ਨੋਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ. ਹਵਾਰਾ ਨੇ ਵਰਲਡ ਸਿੱਖ ਪਾਰਲੀਮੈਂਟ (ਡਬਲਿਊਐਸਪੀ) ਬਣਾਉਣ ਦੀ ਚੱਲ ਰਹੀ ਕਾਰਵਾਈ ਦੀ ਪਿੱਠ ਥਾਪੜੀ ਹੈ ਤੇ ਕਿਹਾ ਹੈ ਕਿ ਇਹ ਸਾਰੇ ਵਿਸ਼ਵ ਵਿਚ ਸਾਰੇ ਸਿੱਖਾਂ ਦੀ ਸਹਿਮਤੀ ਨਾਲ ਬਣਾਈ ਜਾਵੇ ਤਾਂ ਕਿ ਸਾਰੇ ਸਿੱਖਾਂ ਦਾ ਵਿਚਾਰ ਇਸ ਪਾਰਲੀਮੈਂਟ ਵਿਚ ਸ਼ਾਮਲ ਹੋ ਸਕੇ।
ਜਥੇਦਾਰ ਹਵਾਰਾ ਦੀ ਸੱਤ ਮੈਂਬਰੀ ਸਲਾਹਕਾਰ ਕਮੇਟੀ ਵਿਚ ਐਡਵੋਕੇਟ ਅਮਰ ਸਿੰਘ ਚਾਹਲ, ਗੁਰਚਰਨ ਸਿੰਘ, ਹਰਮਿੰਦਰ ਸਿੰਘ ਦਿਲੀ, ਬਲਜੀਤ ਸਿੰਘ ਖ਼ਾਲਸਾ ਵੰਗਾਰ, ਬਗ਼ੀਚਾ ਸਿੰਘ ਰੱਤਾ ਖੇੜਾ, ਹਰਪ੍ਰੀਤ ਸਿੰਘ ਰਾਣਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਹੈ ਕਿ ਜਥੇਦਾਰ ਹਵਾਰਾ ਨੇ ਨੋਟ ਵਿਚ ਕਿਹਾ ਹੈ ਕਿ ਸਾਰੇ ਚੰਗੀ ਤਰਾਂ ਜਾਣਦੇ ਹਾਂ ਇਹ ਪਿਛਲੇ ਕਈ ਦਹਾਕਿਆਂ ਤੋਂ ਸਿੱਖ ਕੌਮ ਇਤਿਹਾਸ ਦੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ । ਸਿੱਖੀ ਅਤੇ ਸਿੱਖਾਂ ਤੇ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਧਾਰਮਿਕ,ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਮਨੋਵਿਗਿਆਨਕ ਪੱਖੋਂ ਚੁਫੇਰਿਓਂ ਹਮਲੇ ਹੋ ਰਹੇ ਹਨ । ਅਸੀਂ ਪਿਛਲੇ ਲੰਮੇ ਸਮੇਂ ਤੋਂ ਆਪਸੀ ਫੁੱਟ ਕਾਰਨ ਇਹਨਾਂ ਕੋਝੇ ਹਮਲਿਆਂ ਦਾ ਸਿੱਖ ਪਰੰਪਰਾ ਅਨੁਸਾਰ ਵਾਜਬ ਜਵਾਬ ਅਤੇ ਢੁਕਵਾਂ ਹੱਲ ਕੱਢਣ ਵਿੱਚ ਅਸਫਲ ਰਹੇ ਹਾਂ । ਇਹ ਇੱਕ ਕੋੜੀ ਹਕੀਕਤ ਹੈ । ਜਥੇਦਾਰ ਹਵਾਰਾ ਨੇ ਨੋਟ ਵਿਚ ਕਿਹਾ ਹੈ ਕਿ ਪੰਥ ਦੇ ਅਜੋਕੇ ਹਾਲਾਤ ਨੂੰ ਮੁੱਖ ਰੱਖਦਿਆਂ ਅਤੇ ਕੌਮ ਦੇ ਹੋਰ ਦਰਵੇਸ਼ ਮਸਲਿਆਂ ਦੇ ਸਦੀਵੀ ਤੇ ਢੁਕਵੇਂ ਹੱਲ ਲਈ ਕੌਮ ਦੇ ਸੂਝਵਾਨ ਤੇ ਜਾਗਰੂਕ ਪੰਥ ਦਰਦੀ ਸਿੱਖਾਂ ਦੇ ਲੰਮੇ ਸਮੇਂ ਤੋਂ ਆ ਰਹੇ ਸੁਝਾਵਾਂ ਅਤੇ ਦਿਲੀ ਇੱਛਾ ਨੂੰ ਸਨਮੁੱਖ ਰੱਖ ਕੇ ਸਮੁੱਚੇ ਜਗਤ ਦਿਆਂ ਲਗਭਗ ਸਾਰਿਆਂ ਪ੍ਰਮੁੱਖ ਧਾਰਮਿਕ ਅਤੇ ਰਾਜਸੀ ਪੰਥਕ ਧਿਰਾਂ ਅਤੇ ਪੰਥਕ ਸ਼ਖ਼ਸੀਅਤਾਂ ਨਾਲ ਸਲਾਹ ਮਸ਼ਵਰਾ ਕਰਨ ਤੇ ਭਰੋਸੇ ਵਿੱਚ ਲੈਣ ਤੋਂ ਬਾਦ ਹੀ ਵਿਸ਼ਵ ਪੱਧਰੀ ਸਿੱਖ ਸੰਸਥਾ ਵਰਲਡ ਸਿੱਖ ਪਾਰਲੀਮੈਂਟ (ਡਬਲਿਊਐਸਪੀ) ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ । ਹਵਾਰਾ ਨੇ ਕਿਹਾ ਹੈ ਕਿ ਉਹ ਇਸ ਕੌਮਾਂਤਰੀ ਕਾਰਜ ਲਈ ਪਿਛਲੇ ਤਿੰਨ ਸਾਲਾਂ ਤੋਂ ਪੁਰ-ਜ਼ੋਰ ਜਤਨ ਕਰਦਾ ਆ ਰਿਹਾ ਹੈ ।ਉਨ੍ਹਾਂ ਕਿਹਾ ਕਿ ਇਹ ਗੱਲ ਵੀ ਸਪਸ਼ਟ ਕਰਨੀ ਚਾਹੁੰਦਾ ਹਾਂ ਕੇ ਡਬਲਿਊਐਸਪੀ ਦੇ ਮੁੱਢਲੇ ਢਾਂਚੇ ਨੂੰ ਤਿਆਰ ਕਰਨ ਦੀ ਪੰਥਕ ਹਿਤੈਸ਼ੀ ਵਿਦੇਸ਼ੀ ਵੀਰਾਂ ਨੇ ਇਹ ਜ਼ੁੰਮੇਵਾਰੀ ਮੇਰੇ ਸੁਝਾਵਾਂ ਸਲਾਹਾਂ ਤੇ ਬੇਨਤੀਆਂ ਤੋਂ ਬਾਦ ਹੀ ਸੰਭਾਲੀ ਸੀ । ਡਬਲਿਊਐਸਪੀ ਦਾ ਐਲਾਨ ਜੋ ਪਿਛਲੇ ਮਹੀਨੇ ਸਤੰਬਰ 2017 ਨੂੰ ਯੂ ਕੇ ਵਿੱਚ ਹੋਇਆ ਸੀ, ਉਹ ਵੀ ਮੇਰੀ ਸਲਾਹ ਅਤੇ ਮੈਨੂੰ ਭਰੋਸੇ ਵਿੱਚ ਲੈਣ ਤੋਂ ਬਾਦ ਹੀ ਕੀਤਾ ਗਿਆ ਸੀ ।
ਵਰਲਡ ਸਿੱਖ ਪਾਰਲੀਮੈਂਟ ਸਿੱਖਾਂ ਦੇ ਸੁਪਰੀਮੋ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਛਤਰ ਸਾਇਆ ਹੇਠ ਚੱਲੇਗੀ, ਇਹ ਸਮੁੱਚੇ ਜਗਤ ਦਿਆਂ ਸਿੱਖਾਂ ਦੀ ਪ੍ਰਤੀਨਿਧਤਾ ਕਰੇਗੀ, ਇਹ ਪੰਥ ਦਿਆਂ ਸਮੁੱਚੀਆਂ ਧਿਰਾਂ ਦੀ ਸਾਂਝੀ ਕੇਂਦਰੀ ਸੰਸਥਾ ਹੋਵੇਗੀ । ਡਬਲਿਊਐਸਪੀ ਵਿਚ ਪਹਿਲਾਂ 150 ਮੈਂਬਰ ਵਿਦੇਸ਼ਾਂ ਵਿਚੋਂ ਲਏ ਜਾਣਗੇ, ਉਸ ਤੋਂ ਬਾਅਦ 150 ਮੈਂਬਰ ਭਾਰਤ ਵਿਚੋਂ ਵੀ ਲਏ ਜਾਣਗੇ। ਸ੍ਰੀ ਹਵਾਰਾ ਨੇ ਡਬਲਿਊਐਸਪੀ ਦੀ 15 ਮੈਂਬਰ ਕਮੇਟੀ ਹਿੰਮਤ ਸਿੰਘ ਯੂਐਸਏ, ਡਾ. ਅਮਰਜੀਤ ਸਿੰਘ ਯੂਐਸਏ, ਜੋਰਾ ਸਿੰਘ ਯੂ ਕੇ, ਮਨਜੀਤ ਸਿੰਘ ਯੂ ਕੇ, ਗੁਰਵਿੰਦਰ ਸਿੰਘ ਆਸਟ੍ਰੇਲੀਆ, ਸ਼ਾਮ ਸਿੰਘ ਆਸਟ੍ਰੇਲੀਆ, ਅਮਰਜੀਤ ਸਿੰਘ ਯੂ ਕੇ, ਰੇਸ਼ਮ ਸਿੰਘ ਜਰਮਨ, ਦਵਿੰਦਰਜੀਤ ਸਿੰਘ ਯੂ ਕੇ ਆਦਿ ਨੂੰ ਵੀ ਮਾਨਤਾ ਦੇ ਕੇ ਅਗਲੀ ਬਾਡੀ ਬਣਾਉਣ ਦਾ ਅਧਿਕਾਰ ਦਿੱਤਾ ਹੈ। ਜਥੇਦਾਰ ਹਵਾਰਾ ਨੇ ਕਿਹਾ ਹੈ ਕਿ ਕੋਆਰਡੀਨੇਸ਼ਨ ਕਮੇਟੀ ਦੀ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਹਾਂ ਕੇ ਉਹ ਸਮੂਹ ਪੰਥਕ ਧਿਰਾਂ ਨੂੰ ਭਰੋਸੇ ਵਿੱਚ ਲੈ ਕੇ ਸਭ ਦੇ ਸਹਿਯੋਗ ਨਾਲ ਵਰਲਡ ਸਿੱਖ ਪਾਰਲੀਮੈਂਟ ਦੇ ਗਠਨ ਦਾ ਐਲਾਨ 25 ਨਵੰਬਰ 2017 ਤੱਕ ਕਰ ਦੇਣ ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …