ਪਾਕਿਸਤਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਪਾਸਪੋਰਟ ਜ਼ਰੂਰੀ ਨਹੀਂ ਹੈ, ਇਸ ਲਈ ਕੋਈ ਵੀ ਪਛਾਣ ਪੱਤਰ ਨੂੰ ਮਾਨਤਾ ਹੋਵੇਗੀ। ਪਾਕਿਸਤਾਨ ਨੇ ਇਹ ਵੀ ਆਖਿਆ ਹੈ ਕਿ ਯਾਤਰਾ ਲਈ ਸ਼ਰਧਾਲੂਆਂ ਨੂੰ 10 ਦਿਨ ਪਹਿਲਾਂ ਸੂਚੀ ਵੀ ਨਹੀਂ ਦੇਣੀ ਹੋਵੇਗੀ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਭਾਰਤ ਸਰਕਾਰ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ ਹੈ। ਦਰਅਸਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਟਵੀਟ ਕਰ ਕੇ ਕਿਹਾ ਸੀ ਕਿ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੈ। ਇਸ ਤੋਂ ਬਾਅਦ ਭਾਰਤ ਨੇ ਕਿਹਾ ਸੀ ਕਿ ਪਾਕਿਸਤਾਨ ਸਪਸ਼ਟ ਕਰੇ ਦੀ ਇਮਰਾਨ ਖਾਨ ਦੇ ਟਵੀਟ ਦਾ ਕੀ ਮਤਲਬ ਹੈ। ਭਾਰਤ ਨੇ ਕਿਹਾ ਸੀ ਕਿ ਸਮਝੌਤੇ ਤਹਿਤ ਪਾਸਪੋਟਰ ਨੂੰ ਹੀ ਪਛਾਣ ਪੱਤਰ ਵਜੋਂ ਮਾਨਤਾ ਦਿੱਤੀ ਗਈ ਸੀ। ਹੁਣ ਪਾਕਿਸਤਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਪਛਾਣ ਪੱਤਰ ਨੂੰ ਮਾਨਤਾ ਹੋਵੇਗੀ।
Home / Punjabi News / ਪਾਸਪੋਰਟ ਜ਼ਰੂਰੀ ਨਹੀਂ, ਜਿਹੜਾ ਮਰਜ਼ੀ ਪਛਾਣ ਪੱਤਰ ਲੈ ਕੇ ਆਏ ਸੰਗਤ: ਪਾਕਿਸਤਾਨ ਨੇ ਕੀਤਾ ਸਪੱਸ਼ਟ
Check Also
ਪੰਚਕੂਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ
Panchkula School Bus Accident : ਪੰਚਕੂਲਾ ਦੇ ਸੈਕਟਰ-26 ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ …
Asian Tribune Your Multilingual Newspaper covering World and local news News