ਅੰਮ੍ਰਿਤਸਰ : ਸ੍ਰੀ ਨਨਕਾਣਾ ਸਾਹਿਬ ਤੋਂ ਪੂਰੀ ਸ਼ਰਧਾ ਭਾਵਨਾ ਨਾਲ ਅੰਤਰਰਾਸ਼ਰੀ ਨਗਰ ਕੀਰਤਨ ਅੰਮ੍ਰਿਤਸਰ ਵਾਹਘਾ ਸਰਹੱਦ ‘ਤੇ ਪਹੁੰਚ ਗਿਆ। ਨਗਰ ਕੀਰਤਨ ਦਾ ਸਵਾਗਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ , ਬਿਕਰਮ ਬਿਕਰਮ ਸਿੰਘ ਮਜੀਠੀਆ ਨੇ ਕੀਤਾ।
ਇਸ ਅੰਤਰਰਾਸ਼ਟਰੀ ਨਗਰ ਕੀਰਤਨ ਨੂੰ ਸਲਾਮੀ ਦੇਣ ਲਈ ਵਾਹਘਾ ਸਰਹੱਦ ‘ਤੇ ਪੰਜਾਬ ਪੁਲਸ ਵੀ ਤਿਆਰ-ਬਰ-ਤਿਆਰ ਹੈ।
ਇੱਥੇ ਦੱਸ ਦਈਏ ਕਿ 2 ਦਿਨ ਪਹਿਲਾਂ ਭਾਰਤ ਤੋਂ 500 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜੱਥਾ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਜਾਣ ਵਾਲੇ ਪਹਿਲੇ ਅੰਤਰਰਾਸ਼ਟਰੀ ਨਗਰ ਕੀਰਤਨ ਦੀਆਂ ਤਿਆਰੀਆਂ ਸੰਬੰਧੀ ਪਾਕਿਸਤਾਨ ਪੁੱਜਾ ਸੀ।
ਅੰਤਰਰਾਸ਼ਟਰੀ ਨਗਰ ਕੀਰਤਨ ਦੀਆਂ ਤਿਆਰੀਆਂ ਦੌਰਾਨ ਬੱਸਾਂ ਨੂੰ ਫੁੱਲ ਲਗਾਏ ਗਏ।ਸੰਗਤ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਸੰਗਤਾਂ ਲਈ ਵੱਡੀ ਮਾਤਰਾ ਵਿਚ ਲੱਡੂਆਂ ਦਾ ਪ੍ਰਸ਼ਾਦ ਤਿਆਰ ਕੀਤਾ ਗਿਆ ਹੈ।
Check Also
ਸਿਆਸੀ ਜਗਤ ‘ਚ ਪਸਰਿਆ ਮਾਤਮ, ਹਸਪਤਾਲ ‘ਚ ਕਈ ਸੀਨੀਅਰ ਆਗੂ ਪਹੁੰਚੇ; ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਦਾ ਦੇਹਾਂਤ…
Big News: ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਦੀ ਪਤਨੀ ਚੇਨੰਮਾ ਦਾ ਸ਼ਨੀਵਾਰ ਨੂੰ 85 ਸਾਲ …
Asian Tribune Your Multilingual Newspaper covering World and local news News