Home / Punjabi News / ਸ੍ਰੀਲੰਕਾ ‘ਬੁਰਕੇ’ ਉੱਤੇ ਲਗਾਏਗਾ ਪਾਬੰਦੀ

ਸ੍ਰੀਲੰਕਾ ‘ਬੁਰਕੇ’ ਉੱਤੇ ਲਗਾਏਗਾ ਪਾਬੰਦੀ

ਸ੍ਰੀਲੰਕਾ ‘ਬੁਰਕੇ’ ਉੱਤੇ ਲਗਾਏਗਾ ਪਾਬੰਦੀ

ਕੋਲੰਬੋ, 13 ਮਾਰਚ

ਸ੍ਰੀਲੰਕਾ ‘ਬੁਰਕਾ’ ਪਹਿਨਣ ਅਤੇ ਦੇਸ਼ ‘ਚ ਇੱਕ ਮਦਰੱਸਿਆਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੌਮੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਸ਼ਨਿਚਰਵਾਰ ਨੂੰ ਇਨ੍ਹਾਂ ਪਾਬੰਦੀਆਂ ਦੀ ਯੋਜਨਾ ਬਾਰੇ ਐਲਾਨ ਕੀਤਾ ਗਿਆ। ਲੋਕ ਸੁਰੱਖਿਆ ਮੰਤਰੀ ਸ਼ਰਤ ਵੀਰਸੇਕਰਾ ਨੇ ਕਿਹਾ ਕਿ ਉਨ੍ਹਾਂ ਨੇ ਬੁਰਕਾ ਪਹਿਨਣ ‘ਤੇ ਪਾਬੰਦੀ ਲਾਉਣ ਬਾਰੇ ਵਜ਼ਾਰਤ ਵੱਲੋਂ ਆਗਿਆ ਮੰਗੇ ਜਾਣ ਵਾਲੇ ਦਸਤਾਵੇਜ਼ ‘ਤੇ ਸ਼ੁੱਕਰਵਾਰ ਨੂੰ ਦਸਤਖ਼ਤ ਕੀਤੇ ਹਨ। ਇੱਕ ਸਮਾਗਮ ਦੌਰਾਨ ਉਨ੍ਹਾਂ ਕਿਹਾ, ‘ਬੁਰਕੇ ਦਾ ਕੌਮੀ ਸੁਰੱਖਿਆ ‘ਤੇ ਸਿੱਧਾ ਪ੍ਰਭਾਵ ਹੈ।’ ਵੀਰਸੇਕਰਾ ਨੇ ਇਹ ਵੀ ਕਿਹਾ ਕਿ ਸਰਕਾਰ 1,000 ਤੋਂ ਵੱਧ ਮਦਰੱਸਿਆਂ ‘ਤੇ ਵੀ ਪਾਬੰਦੀ ਲਗਾਏਗੀ, ਕਿਉਂਕਿ ਇਹ ਵਿਭਾਗਾਂ ਕੋਲ ਰਜਿਸਟਰਡ ਨਹੀਂ ਹਨ ਅਤੇ ਕੌਮੀ ਸਿੱਖਿਆ ਨੀਤੀ ਦੀ ਪਾਲਣਾ ਨਹੀਂ ਕਰਦੇ। ਸ੍ਰੀਲੰਕਾ ਦੀ ਆਬਾਦੀ ਲੱਗਪਗ 2 ਕਰੋੜ 20 ਲੱਖ ਹੈ, ਜਿਸ ਵਿੱਚ 9 ਫ਼ੀਸਦੀ ਆਬਾਦੀ ਮੁਸਲਮਾਨਾਂ ਦੀ ਹੈ। -ਏਜੰਸੀ


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …