Home / Punjabi News / ਸੰਸਦ ਸੈਸ਼ਨ ਵਧਾ ਕੇ ਬਿਨਾਂ ਕਾਰਨ ਪੈਸਾ ਬਰਬਾਦ ਕਰ ਰਹੀ ਹੈ ਸਰਕਾਰ : ਮੁਲਾਇਮ

ਸੰਸਦ ਸੈਸ਼ਨ ਵਧਾ ਕੇ ਬਿਨਾਂ ਕਾਰਨ ਪੈਸਾ ਬਰਬਾਦ ਕਰ ਰਹੀ ਹੈ ਸਰਕਾਰ : ਮੁਲਾਇਮ

ਸੰਸਦ ਸੈਸ਼ਨ ਵਧਾ ਕੇ ਬਿਨਾਂ ਕਾਰਨ ਪੈਸਾ ਬਰਬਾਦ ਕਰ ਰਹੀ ਹੈ ਸਰਕਾਰ : ਮੁਲਾਇਮ

ਨਵੀਂ ਦਿੱਲੀ— ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਨੇ ਸੰਸਦ ਦਾ ਮੌਜੂਦਾ ਸੈਸ਼ਨ ਦੀ ਮਿਆਦ ਵਧਾਏ ਜਾਣ ਨੂੰ ਲੈ ਕੇ ਵੀਰਾਵਰ ਨੂੰ ਲੋਕ ਸਭਾ ‘ਚ ਸਵਾਲ ਖੜ੍ਹਾ ਕੀਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ‘ਚ ਸਰਕਾਰ ਦੀ ਸਾਜਿਸ਼ ਹੈ, ਹਾਲਾਂਕਿ ਸਰਕਾਰ ਨੇ ਇਸ ਦੋਸ਼ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਬਹੁਤ ਸਾਰਾ ਕਾਨੂੰਨੀ ਕੰਮ ਸੀ, ਜਿਸ ਕਾਰਨ ਸੈਸ਼ਨ ਵਧਿਆ ਹੈ। ਲੋਕ ਸਭਾ ‘ਚ ‘ਦੀਵਾਲਾ ਅਤੇ ਸ਼ੋਧਨ ਅਯੋਗਤਾ ਕੋਡ ਸੋਧ ਬਿੱਲ 2019’ ‘ਤੇ ਚਰਚਾ ਦੌਰਾਨ ਯਾਦਵ ਖੜ੍ਹੇ ਹੋਏ ਅਤੇ ਸੈਸ਼ਨ ਵਧਾਏ ਜਾਣ ਨੂੰ ਲੈ ਕੇ ਸਵਾਲ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਦੇਸ਼ ਦੀਆਂ ਵਿਧਾਨ ਸਭਾਵਾਂ ਲਈ ਆਦਰਸ਼ ਹੁੰਦੀ ਹੈ ਪਰ ਸਦਨ ‘ਚ ਬਹੁਤ ਸਾਰੇ ਮੈਂਬਰ ਮੌਜੂਦ ਨਹੀਂ ਹਨ। ਸੈਸ਼ਨ ਕਿਉਂ ਵਧਾਇਆ ਗਿਆ ਹੈ? ਲੋਕ ਵਿਆਹ ਤੱਕ ਨਹੀਂ ਜਾ ਪਾ ਰਹੇ ਹਨ।
ਸੈਸ਼ਨ ਦੀ ਮਿਆਦ ਵਧਾਉਣਾ ਪੈਸੇ ਤੇ ਸਮੇਂ ਦੀ ਬਰਬਾਦੀ
ਯਾਦਵ ਨੇ ਕਿਹਾ ਕਿ ਕੋਈ ਵੱਡਾ ਕੰਮ ਪੈਂਡਿੰਗ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਅਜਿਹੀ ਜ਼ਰੂਰਤ ਨਜ਼ਰ ਆ ਰਹੀ ਹੈ ਕਿ ਸਦਨ ਦਾ ਸਮਾਂ ਵਧਾਇਆ ਜਾਵੇ ਪਰ ਸਰਕਾਰ ਬਿਨਾਂ ਕਾਰਨ ਸਦਨ ਦਾ ਸਮਾਂ ਅਤੇ ਪੈਸਾ ਬਰਬਾਦ ਕਰ ਰਹੀ ਹੈ, ਇਸ ਲਈ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਸੰਸਦ ਸੈਸ਼ਨ ਵਧਣ ਦਾ ਅਸਲ ਕਾਰਨ ਕੀ ਹੈ। ਉਨ੍ਹਾਂ ਨੇ ਕਿਹਾ ਕਿ ਸੰਸਦ ਦਾ ਸੈਸ਼ਨ ਵਧਾਉਣਾ ਇਸ ਸਮੇਂ ਗੈਰ-ਜ਼ਰੂਰੀ, ਗੈਰ-ਸੰਵਿਧਾਨਕ ਅਤੇ ਗਲਤ ਹੈ। ਅਜਿਹਾ ਲੱਗਦਾ ਹੈ ਕਿ ਸੈਸ਼ਨ ਦੀ ਮਿਆਦ ਵਧਾ ਕੇ ਸਰਕਾਰ ਯਕੀਨੀ ਰੂਪ ਨਾਲ ਕਿਸੇ ਸਾਜਿਸ਼ ਦੇ ਅਧੀਨ ਸਾਰਿਆਂ ਦਾ ਪੈਸਾ ਅਤੇ ਸਮਾਂ ਬਰਬਾਦ ਕਰ ਰਹੀ ਹੈ। ਇਸ ਦੇ ਪਿੱਛੇ ਉਸ ਦਾ ਕੀ ਏਜੰਡਾ ਲੁਕਿਆ ਹੈ ਇਹ ਦੱਸਿਆ ਜਾਣਾ ਚਾਹੀਦਾ। ਵਿਰੋਧੀ ਧਿਰ ਦੇ ਕਈ ਮੈਂਬਰ ਉਨ੍ਹਾਂ ਦੀ ਗੱਲ ਦਾ ਸਮਰਥਨ ਕਰਦੇ ਨਜ਼ਰ ਆਏ।
ਅਰਜੁਨ ਮੇਘਵਾਲ ਨੇ ਦੋਸ਼ ਕੀਤਾ ਖਾਰਜ
ਸੰਸਦੀ ਕਾਰਜ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਯਾਦਵ ਦੇ ਦੋਸ਼ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਮੁਲਾਇਮ ਸਿੰਘ ਯਾਦਵ ਸੀਨੀਅਰ ਮੈਂਬਰ ਹਨ ਪਰ ਅਸੀਂ ਉਨ੍ਹਾਂ ਦਾ ਸਹਿਮਤ ਨਹੀਂ ਹਾਂ। ਉਨ੍ਹਾਂ ਨੇ ਕਿਹਾ ਵਿਰੋਧੀ ਧਿਰ ਮੰਗ ਕਰਦਾ ਹੈ ਕਿ ਸੰਸਦ ‘ਚ ਕੰਮਕਾਰ ਸਾਲ ‘ਚ ਘੱਟੋ-ਘੱਟ 100 ਦਿਨ ਹੋਣਾ ਚਾਹੀਦਾ। ਵਿਰੋਧੀ ਧਿਰ ਦੀ ਮੰਗ ਦੇ ਅਧੀਨ ਅਤੇ ਬਹੁਤ ਸਾਰੇ ਕਾਨੂੰਨੀ ਕੰਮਾਂ ਨੂੰ ਦੇਖਦੇ ਹੋਏ ਇਹ ਸੈਸ਼ਨ ਵਧਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੈਸ਼ਨ ‘ਚ ਬਿੱਲ ਪਾਸ ਕੀਤੇ ਜਾ ਰਹੇ ਹਨ ਜੋ ਜਨਤਾ ਦੇ ਹਿੱਤ ਨਾਲ ਜੁੜੇ ਹੋਏ ਹਨ। ਇਸ ਤੋਂ ਬਾਅਦ ਸਪੀਕਰ ਕੇ. ਸੁਰੇਸ਼ ਨੇ ਬਿੱਲ ‘ਤੇ ਚਰਚਾ ਨੂੰ ਅੱਗੇ ਵਧਾਇਆ। ਬਾਅਦ ‘ਚ ਮੇਘਵਾਲ ਯਾਦਵ ਦੀ ਸੀਟ ‘ਤੇ ਪਹੁੰਚ ਕੇ ਉਨ੍ਹਾਂ ਨਾਲ ਗੱਲ ਕਰਦੇ ਨਜ਼ਰ ਆਏ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …