Home / Community-Events / ਕੋਵਿਡ-19 ਦੇ ਫੈਲਾਅ ਨੂੰ ਘਟਾਉਣ ਲਈ ਸਖਤ ਪਾਬੰਦੀਆਂ

ਕੋਵਿਡ-19 ਦੇ ਫੈਲਾਅ ਨੂੰ ਘਟਾਉਣ ਲਈ ਸਖਤ ਪਾਬੰਦੀਆਂ

ਕੋਵਿਡ-19 ਦੇ ਫੈਲਾਅ ਨੂੰ ਘਟਾਉਣ ਲਈ ਸਖਤ ਪਾਬੰਦੀਆਂ

ਨਵੰਬਰ 24, 2020 Media inquiries

ਅਲਬਰਟਾ ਸਰਕਾਰ ਜਨਤਕ ਸਿਹਤ ਐਮਰਜੈਂਸੀ ਦੀ ਘੋਸ਼ਣਾ ਕਰ ਰਹੀ ਹੈ ਅਤੇ ਹੈਲਥ ਸਿਸਟਮ ਨੂੰ ਸੁਰੱਖਿਅਤ ਕਰਨ ਅਤੇ ਕੋਵਿਡ-19 ਕੇਸਾਂ ਦੇ ਵਾਧੇ ਨੂੰ ਘਟਾਉਣ ਲਈ ਸਖਤ ਕਦਮ ਚੁੱਕ ਰਹੀ ਹੈ।

ਨਵੀਆਂ ਪਾਬੰਦੀਆਂ ਅਤੇ ਵਧਾਈ ਐਨਫੋਰਸਮੈਂਟ(ਲਾਗੂ ਕਰਨ ਦੀ ਪ੍ਰਣਾਲੀ) ਕਮਿਊਨੀਟੀਆਂ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕੇਗੀ, ਹਸਪਤਾਲਾਂ ਦੀ ਸੁਰੱਖਿਆ, ਸਕੂਲਾਂ ਅਤੇ ਕਾਰੋਬਾਰਾਂ ਨੂੰ ਵੱਧ ਤੋਂ ਵੱਧ ਖੁੱਲਾ ਰੱਖਣ ਅਤੇ ਕਮਜ਼ੋਰ ਅਲਬਰਟਾਵਾਸੀਆਂ ਦੀ ਵਧੇਰੇ ਰੱਖਿਆ ਕਰੇਗੀ।

ਇਸ ਸਮੇ ਸੂਬੇ ਵਿੱਚ 13,349 ਐਕਟਿਵ ਕੇਸ ਹਨ। ਹਸਪਤਾਲ ਅਤੇ ਇੰਨਟੈਂਸਿਵ ਕੇਅਰ ਦਾਖਲੇ ਵਿੱਚ ਵਾਧੇ ਨੂੰ ਦੇਖਦਿਆਂ ਨਵੀਂ ਪਾਬੰਦੀਆਂ ਦੀ ਲੋੜ ਹੈ।

“ਅਸੀਂ ਕੋਵਿਡ-19 ਦੇ ਵਕਰ ਨੂੰ ਸਿੱਧਾ ਕਰਨ, ਜਾਨਾਂ ਅਤੇ ਰੋਜ਼ੀ ਰੋਟੀ ਦਾ ਰੱਖਿਆ ਲਈ ਮਜ਼ਬੂਤ ਅਤੇ ਢੁਕਵੇਂ ਉਪਾਅ ਕਰ ਰਹੇ ਹਾਂ। ਅੱਜ ਅਸੀਂ ਅਲਬਰਟਾਵਾਸੀਆਂ ਦੀ ਸਿਹਤ ਅਤੇ ਸਿਹਤ ਸਿਸਟਮ ਦੀ ਰੱਖਿਆ ਲਈ ਜਨਤਕ ਸਿਹਤ ਐਮਰਜੈਂਸੀ ਦਾ ਘੋਸ਼ਣਾ ਕੀਤੀ ਹੈ। ਇੰਨਾਂ ਉਪਾਵਾਂ ਤੋਂ ਬਿਨਾਂ ਸਾਨੂੰ ਜਲਦ ਹੀ ਹਜ਼ਾਰਾਂ ਅਪ੍ਰੇਸ਼ਨ ਅਤੇ ਹੋਰ ਸਿਹਤ ਸੇਵਾਵਾਂ ਕੈਂਸਲ ਕਰਨੀਆਂ ਪੈ ਸਕਦੀਆਂ ਹਨ। ਅਲਬਰਟਾ ਨੂੰ ਲੋੜਵੰਦਾਂ ਦੇ ਬਚਾਅ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ।”

ਜੇਸਨ ਕੈਨੀ,ਪ੍ਰੀਮੀਅਰ

“ਭਾਵੇਂ ਬਹੁਤੇ ਅਲਬਰਟਾਵਾਸੀਆਂ ਨੇ 10 ਦਿਨ ਪਹਿਲਾਂ ਦੱਸੇ ਸਿਹਤ ਉਪਾਵਾਂ ਦੀ ਪੂਰੀ ਪਾਲਣਾ ਕੀਤੀ ਪਰੰਤੂ ਇਹ ਯਤਨ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕਾਫੀ ਨਹੀਂ ਰਹੇ। ਕੇਸ, ਹਸਪਤਾਲ ਵਿੱਚ ਦਾਖਲਾ ਅਤੇ ਆਈ ਸੀ ਯੂ ਵਿੱਚ ਭਰਤੀ ਲਗਾਤਾਰ ਵਧਦੀ ਗਈ। ਅਸੀਂ ਗੰਭੀਰ ਸਮੇ ਵਿੱਚ ਹਾਂ। ਹੋਰ ਕਾਰਵਾਈ ਨਾਲ ਅਸੀਂ ਵਾਇਰਸ ਨੂੰ ਧੀਮਾ ਕਰ ਸਕਦੇ ਹਾਂ, ਹਸਪਤਾਲਾਂ ਨੂੰ ਉਨਾਂ ਦੀ ਸਮੱਰਥਾ ਤੱਕ ਖੁੱਲਾ ਰੱਖ ਸਕਦੇ ਹਾਂ ਅਤੇ ਕਾਰੋਬਾਰਾਂ ਨੂੰ ਬੰਦ ਹੋਣ ਤੋਂ ਰੋਕ ਸਕਦੇ ਹਾਂ।”

ਟਾਇਲਰ ਸ਼ੈਂਡਰੋ,ਸਿਹਤ ਮੰਤਰੀ

“ਕੋਵਿਡ-19 ਕੇਸਾਂ ਵਿੱਚ ਵਾਧੇ ਦੀ ਦਰ ਚਿੰਤਾਜਨਕ ਹੈ। ਨਵੇ ਉਪਾਵਾਂ ਨਾਲ ਵੀ ਘੋਸ਼ਣਾ ਕਰਨ ਤੋਂ ਇਸਦੇ ਪ੍ਰਭਾਵ ਸਮੇ ਵਿੱਚ ਦੇਰੀ ਅਤੇ ਵਧੇਰੇ ਸਿਹਤ ਉਪਾਅ ਜਿਵੇਂ ਜਰੂਰੀ ਅਪ੍ਰੇਸ਼ਨਾਂ ਨੂੰ ਥੋੜੇ ਸਮੇ ਲਈ ਕੈਂਸਲ ਕਰਨ ਦੀ ਲੋੜ ਹਸਪਤਾਲਾਂ ਨੂੰ ਕੋਵਿਡ-19 ਨਾਲ ਬਿਮਾਰ ਲੋਕਾਂ ਨਾਲ ਨਜਿੱਠਣ ਨੂੰ ਯਕੀਨੀ ਬਣਾਵੇਗੀ। ਸਾਰੇ ਅਲਬਰਟਾਵਾਸੀ ਇੰਨਾਂ ਸੁਝਾਵਾਂ ਨੂੰ ਗੰਭੀਰਤਾ ਨਾਲ ਲੈਣ ਕਿਉਂਕਿ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲਦਾ ਹੈ। ਸਿਰਫ ਇਕੱਠੇ ਹੀ ਅਸੀ ਇੱਕ ਦੂਜੇ ਦੀ ਰੱਖਿਆ ਕਰਕੇ ਇਸਦੇ ਫੈਲਾਅ ਨੂੰ ਰੋਕਦੇ ਹੋਏ ਆਪਣੇ ਹੈਲਥ ਸਿਸਟਮ ਨੂੰ ਬਚਾ ਸਕਦੇ ਹਾਂ।”

ਡਾ. ਡੀਨਾ ਹਿੰਸ਼ੌਅ, ਚੀਫ ਮੈਡੀਕਲ ਅਫਸਰ ਆਫ ਹੈਲਥ 

ਨਵੇ ਜਨਤਕ ਸਿਹਤ ਉਪਾਅ

ਲਾਜ਼ਮੀ ਪਾਬੰਦੀਆਂ ਦੀ ਪਾਲਣਾ ਨਾਂ ਕਰਨ ਦਾ ਨਤੀਜਾ 1000 ਡਾਲਰ ਪ੍ਰਤੀ ਟਿਕਟ ਤੋਂ ਕੋਰਟ ਦੁਆਰਾ 100,000 ਡਾਲਰ ਤੱਕ ਹੋ ਸਕਦਾ ਹੈ।

ਸੂਬੇ ਭਰ ਵਿੱਚ ਉਪਾਅ

ਪਬਲਿਕ ਅਤੇ ਪ੍ਰਾਈਵੇਟ ਇਕੱਠ

ਸੂਬੇ ਭਰ ਵਿੱਚ ਸਮਾਜਿਕ ਇਕੱਠਾਂ ਤੇ ਲਾਜ਼ਮੀ ਪਾਬੰਦੀਆਂ ਤੁਰੰਤ ਲਾਗੂ ਹਨ:

  • ਕਿਸੇ ਵੀ ਸਥਾਨ ਤੇ ਕੰਮ ਸਥਾਨ ਸਮੇਤ ਕਿਸੇ ਇੰਨਡੋਰ(ਅੰਦਰੂਨੀ) ਸਮਾਜਿਕ ਇਕੱਠ ਦੀ ਆਗਿਆ ਨਹੀਂ ਹੈ।
  • ਆਊਟਡੋਰ(ਬਾਹਰੀ) ਸਮਾਜਿਕ ਇਕੱਠਾਂ ਦੀ ਵੱਧ ਤੋਂ ਵੱਧ ਹੱਦ 10 ਵਿਅਕਤੀ ਹੈ।
  • ਅੰਤਿਮ ਸਸਕਾਰ ਅਤੇ ਵਿਆਹ ਸਮਾਗਮਾਂ ਲਈ ਪਬਲਿਕ ਹੈਲਥ ਉਪਾਵਾਂ ਦੀ ਪਾਲਣਾ ਜਰੂਰੀ ਹੈ ਅਤੇ ਇਸਦੀ ਅਧਿਕਤਮ ਸੀਮਾ 10 ਵਿਅਕਤੀ ਹੈ। ਰਿਸੈਪਸ਼ਨ ਦੀ ਆਗਿਆ ਨਹੀਂ ਹੈ।

ਸਕੂਲ

ਸਾਰੇ ਸਕੂਲ ਗ੍ਰੇਡ 7 ਤੋਂ 12 ਵਿਅਕਤੀਗਤ ਕਲਾਸਾਂ ਨੂੰ ਜਲਦੀ ਖਤਮ ਕਰਦੇ ਹੋਏ 30 ਨਵੰਬਰ ਤੋਂ ਘਰੇਲੂ ਪੜਾਈ ਵਿੱਚ ਮੂਵ ਹੋਣਗੇ। 

  • ਅਰਲੀ ਚਾਈਲਡਹੁਡ ਸੇਵਾਵਾਂ ਅਤੇ ਗ੍ਰੇਡ ਕੇ-6 18 ਦਸੰਬਰ ਤੱਕ ਇਨ-ਪਰਸਨ ਸਿਖਲਾਈ ਵਿੱਚ ਹੀ ਰਹਿਣਗੇ। 
  • ਸਾਰੇ ਵਿਦਿਆਰਥੀ ਸਰਦੀ ਦੀ ਬ੍ਰੇਕ ਤੋਂ ਬਾਦ ਘਰੇਲੂ ਸਿਖਲਾਈ ਵਿੱਚ ਪਰਤਣਗੇ ਅਤੇ ਜਨਵਰੀ 11, 2021 ਤੋਂ ਵਿਅਕਤੀਗਤ ਪੜਾਈ(ਇੰਨ ਪਰਸਨ) ਸ਼ੁਰੂ ਕਰਨਗੇ।
  • ਇਹ ਉਪਾਅ ਲਾਜ਼ਮੀ ਹਨ।

ਬਚੇ ਹੋਏ ਸਕੂਲੀ ਸਾਲ ਦੌਰਾਨ ਡਿਪਲੋਮਾ ਪ੍ਰੀਖਿੱਆ ਵਿਕਲਪਿਕ ਹੈ। ਵਿਦਿਆਰਥੀ ਅਤੇ ਮਾਪੇ ਇਸ ਗੱਲ ਦੀ ਚੋਣ ਕਰਨਗੇ ਕਿ ਪ੍ਰੀਖਿਆ ਦੇਣੀ ਹੈ ਜਾਂ ਅਪ੍ਰੈਲ, ਜੂਨ ਅਤੇ ਅਗਸਤ ਪ੍ਰਖਿਆ ਲਈ ਛੋਟ ਲੈਣੀ ਹੈ।

ਵਧਾਈਆਂ ਪਾਬੰਦੀਆਂ ਹੇਠ ਖੇਤਰਾਂ ਲਈ ਉਪਾਅ

ਧਾਰਮਿਕ ਸਥਾਨ ਅਤੇ ਕਾਰੋਬਾਰਾਂ ਅਤੇ ਸੇਵਾਵਾਂ ਲਈ  enhanced status ਤਹਿਤ ਲਾਜ਼ਮੀ ਪਾਬੰਦੀਆਂ ਤੁਰੰਤ ਲਾਗੂ ਹਨ। ਅਗਲੇ ਨੋਟਿਸ ਤੱਕ ਇਹ ਉਪਾਅ ਇਸੇ ਤਰਾਂ ਰਹਿਣਗੇ।

ਧਾਰਮਿਕ ਸਥਾਨ

  • ਧਾਰਮਿਕ ਸਥਾਨਾਂ ਨੂੰ ਹਰੇਕ ਸਮਾਗਮ ਲਈ ਹਾਜ਼ਰੀ ਨੂੰ ਇਕ ਤਿਹਾਈ ਸਮੱਰਥਾ ਤੱਕ ਸੀਮਤ ਕੀਤਾ ਗਿਆ ਹੈ।
  • ਵੱਖਰੇ ਘਰਾਂ ਵਿੱਚ ਸਰੀਰਕ ਦੂਰੀ ਅਤੇ ਮਾਸਕ ਦੀ ਲੋੜ ਹੈ।
  • ਧਾਰਮਿਕ ਆਗੂਆਂ ਨੂੰ ਆਨਲਾਈਨ ਸੇਵਾਵਾਂ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
  • ਵਿਅਕਤੀਗਤ ਧਾਰਮਿਕ ਸਮੂਹਿਕ ਮੀਟਿੰਗਾਂ ਚਲ ਸਕਦੀਆਂ ਹਨ ਪਰੰਤੂ ਉਨਾਂ ਲਈ ਸਰੀਰਕ ਦੂਰੀ ਰੱਖਣਾ ਅਤੇ ਜਨਤਕ ਸਿਹਤ ਸੁਝਾਵਾਂ ਦਾ ਪਾਲਣ ਜਰੂਰੀ ਹੈ।

ਬਿਜ਼ਨਸ ਅਤੇ ਸਰਵਿਸਿਜ਼

ਬਿਜ਼ਨਸ ਅਤੇ ਸਰਵਿਸਿਜ਼ ਵਿੱਚ ਪਾਬੰਦੀਆਂ 27 ਨਵੰਬਰ ਤੋਂ ਸ਼ੁਰੂ ਹੋਣ ਤੇ 3 ਸ਼੍ਰੇਣੀਂ ਵਿੱਚ ਆਉਣਗੀਆਂ:

ਵਿਅਕਤੀਗਤ ਬਿਜ਼ਨਸ ਲਈ ਬੰਦ, ਪਾਬੰਦੀਆਂ ਨਾਲ ਖੁੱਲਣ ਵਾਲੀਆਂ ਅਤੇ ਅਪੋਆਇੰਟਮੈਂਟ ਨਾਲ ਖੁਲਣ ਵਾਲੀਆਂ। ਸ਼੍ਰੇਣੀ ਸਬੰਧੀ ਜਾਣਕਾਰੀ ਇੱਥੇ ਮੌਜੂਦ ਹੈ: alberta.ca/enhanced-public-health-measures.aspx.

ਇਹ ਉਪਾਅ 3 ਹਫਤੇ ਲਈ ਹਨ ਅਤੇ ਲੋੜ ਪੈਣ ਤੇ ਵਧਾਏ ਜਾ ਸਕਦੇ ਹਨ। 

ਅਲਬਰਟਾਵਾਸੀਆਂ ਨੂੰ ਰੀਟੇਲ ਸਟੋਰਾਂ ਤੇ ਜਾਣ ਨੂੰ ਸੀਮਤ ਕਰਨ, ਲੋਕਲ ਵਸਤਾਂ ਖਰੀਦਣ ਅਤੇ ਕਰਬਸਾਈਡ ਪਿੱਕ ਅੱਪ ਅਤੇ ਆਨਲਾਈਨ ਆਰਡਰ ਕਰਨ ਲਈ ਉਤਸ਼ਾਹਿਤ ਕਾਤਾ ਜਾਂਦਾ ਹੈ।

ਕੈਲਗਰੀ, ਐਡਮਿੰਟਨ ਅਤੇ ਲਾਗਲੀਆਂ ਕਮਿਊਨੀਟੀਜ਼ ਲਈ ਖਾਸ ਉਪਾਅ

ਲਾਜ਼ਮੀ ਮਾਸਕ ਜਰੂਰਤਾਂ

ਤੁਰੰਤ ਲਾਗੂ ਹੋਣ ਤੇ ਐਡਮਿੰਟਨ, ਕੈਲਗਰੀ ਅਤੇ ਲਾਗਲੇ ਖੇਤਰਾਂ ਵਿੱਚ ਇੰਨਡੋਰ ਕੰਮ ਸਥਾਨਾਂ ਤੇ ਮਾਸਕ ਲਾਜ਼ਮੀ ਹੈ। ਇਸ ਵਿੱਚ ਕਾਮਿਆਂ ਵਾਲੇ ਕੰਮ ਸਥਾਨ, ਵਿਜਿਟਰ ਸਥਾਨ, ਡਲਿਵਰੀ ਵਿਅਕਤੀਆਂ ਸਮੇਤ ਕਾਮੇ ਅਤੇ ਠੇਕੇਦਾਰ ਵਾਲੇ ਸਥਾਨ ਸ਼ਾਮਿਲ ਹਨ। 

ਅਗਲੇ ਹੁਕਮਾਂ ਤੱਕ ਇਹ ਸੁਝਾਅ ਲਾਗੂ ਰਹਿਣਗੇ।

ਸਾਰੇ ਮੌਜੂਦਾ ਸੁਝਾਅ ਅਤੇ ਕਨੂੰਨੀ ਹੁਕਮ ਲਾਗੂ ਰਹਿਣਗੇ। ਅਲਬਰਟਾ ਹੈਲਥ, ਏਐੱਚਐਸ ਅਤੇ ਲੋਕਲ ਮਿਊਂਸਪੈਲਟੀਆਂ ਸੂਬੇ ਭਰ ਵਿੱਚ ਬਿਮਾਰੀ ਦੇ ਫੈਲਾਅ ਤੇ ਨਿਗਰਾਨੀ ਰੱਖਣਗੀਆਂ।

ਪ੍ਰਮੁੱਖ ਤੱਥ

  • ਸਾਰੇ ਉਪਾਵਾਂ ਨੂੰ ਵਿਸਥਾਰ ਵਿੱਚ ਇੱਥੇ here ਵੇਖਿਆ ਜਾ ਸਕਦਾ ਹੈ।
  • ਇਸ ਸਮੇ ਅਲਬਰਟਾ ਵਿੱਚ 13,349 ਐਕਟਿਵ(ਬਿਮਾਰ) ਕੇਸ ਅਤੇ 35,695 ਲੇਕ ਠੀਕ ਹੋ ਚੁੱਕੇ ਹਨ।
  • ਇਸ ਸਮੇ 66 ਇੰਟੈਂਸਿਵ ਕੇਅਰ ਮਰੀਜਾਂ ਸਮੇਤ 348 ਲੋਕ ਕੋਵਿਡ-19 ਨਾਲ ਹਸਪਤਾਲ ਵਿੱਚ ਹਨ।।
  • ਕੋਵਿਡ-19 ਨਾਲ ਹੋਈਆਂ ਮੌਤਾਂ ਦੀ ਗਿਣਤੀ 492 ਹੈ।
  • ਸਾਰੇ ਅਲਬਰਟਾਵਾਸੀਆਂ ਲਈ ਬਿਮਾਰ ਅਤੇ ਲੱਛਣ ਦਿਖਣ ਤੇ ਸਰੀਰਕ ਦੂਰੀ ਅਤੇ ਇਕਾਂਤਵਾਸ ਕਨੂੰਨੀ ਤੌਰ ਤੇ ਲਾਜ਼ਮੀ ਹੈ।
  • ਚੰਗੀ ਸਾਫ ਸਫਾਈ ਸਭ ਤੋਂ ਵੱਧੀਆ ਉਪਾਅ ਹੈ : ਘੱਟੋ ਘੱਟ 20 ਸੈਕਿੰਡ ਹੱਥ ਬਾਰ ਬਾਰ ਧੋਂਦੇ ਰਹੋ, ਆਪਣੇ ਚਿਹਰੇ ਨੂੰ ਛੂਹਣ ਤੋਂ ਪਰਹੇਜ਼ ਕਰੋ, ਖੰਘਣ ਅਤੇ ਛਿੱਕਣ ਸਮੇ ਆਪਣੀ ਕੂਹਣੀ ਜਾਂ ਬਾਂਹ ਅੱਗੇ ਕਰੋ ਅਤੇ ਟਿਸ਼ੂਆਂ ਦਾ ਸਹੀ ਤਰੀਕੇ ਨਾਲ ਨਿਪਟਾਰਾ ਕਰੋ।

ਸਬੰਧਿਤ ਜਾਣਕਾਰੀ

ਮਲਟੀਮੀਡੀਆ

ਮੀਡੀਆ ਪੁੱਛਗਿੱਛ

Christine Myatt

780-446-2179

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …