Home / Punjabi News / ਨਿਆਂਪਾਲਿਕਾ ’ਚ ਮਹਿਲਾਵਾਂ ਦੀ ਗਿਣਤੀ ਛੇਤੀ ਵਧੇਗੀ: ਚੀਫ਼ ਜਸਟਿਸ

ਨਿਆਂਪਾਲਿਕਾ ’ਚ ਮਹਿਲਾਵਾਂ ਦੀ ਗਿਣਤੀ ਛੇਤੀ ਵਧੇਗੀ: ਚੀਫ਼ ਜਸਟਿਸ

ਪੁਡੂਚੇਰੀ, 10 ਸਤੰਬਰ

ਭਾਰਤ ਦੇ ਚੀਫ਼ ਜਸਟਿਸ ਯੂ ਯੂ ਲਲਿਤ ਨੇ ਕਿਹਾ ਹੈ ਕਿ ਨੇੜ ਭਵਿੱਖ ‘ਚ ਵੱਡੀ ਗਿਣਤੀ ਮਹਿਲਾਵਾਂ ਨਿਆਂਪਾਲਿਕਾ ਦਾ ਹਿੱਸਾ ਬਣਨਗੀਆਂ। ਇਥੇ ਡਾਕਟਰ ਬੀ ਆਰ ਅੰਬੇਡਕਰ ਸਰਕਾਰੀ ਲਾਅ ਕਾਲਜ ਦੇ ਗੋਲਡਨ ਜੁਬਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਚੀਫ਼ ਜਸਟਿਸ ਨੇ ਉਪ ਰਾਜਪਾਲ ਟੀ ਸੌਂਦਰਰਾਜਨ ਦੀ ਅਪੀਲ ਦਾ ਜ਼ਿਕਰ ਕੀਤਾ ਜਿਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਕਿ ਲੜਕੀਆਂ ਨੂੰ ਕਾਨੂੰਨ ਦੀ ਪੜ੍ਹਾਈ ਲਈ ਵੱਡੀ ਗਿਣਤੀ ‘ਚ ਅੱਗੇ ਆਉਣਾ ਚਾਹੀਦਾ ਹੈ। ਜਸਟਿਸ ਲਲਿਤ ਨੇ ਕਿਹਾ ਕਿ ਉੜੀਸਾ, ਝਾਰਖੰਡ, ਰਾਜਸਥਾਨ ਅਤੇ ਤਾਮਿਲਨਾਡੂ ਸਮੇਤ ਪੰਜ ਸੂਬਿਆਂ ‘ਚ ਪਹਿਲਾਂ ਤੋਂ ਹੀ ਨਿਆਂਪਾਲਿਕਾ ‘ਚ ਵੱਡੀ ਗਿਣਤੀ ‘ਚ ਮਹਿਲਾਵਾਂ ਸ਼ਾਮਲ ਹਨ।


Source link

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …