Home / Punjabi News / ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਗੁਜਰਾਤੀ ਸੱਤ ਮਹੀਨਿਆਂ ਤੋਂ ਕੈਂਟਕੀ ਜੇਲ੍ਹ ਵਿੱਚ ਬੰਦ

ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਗੁਜਰਾਤੀ ਸੱਤ ਮਹੀਨਿਆਂ ਤੋਂ ਕੈਂਟਕੀ ਜੇਲ੍ਹ ਵਿੱਚ ਬੰਦ




ਨਿਊਯਾਰਕ, 7 ਜੂਨ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਕੈਂਟਕੀ ਵਿੱਚ ਇੱਕ ਗੈਸ ਸਟੇਸ਼ਨ ਤੇ ਕੰਮ ਕਰਨ ਵਾਲੇ ਭਾਰਤੀ – ਗੁਜਰਾਤੀ ਕੇਤਨ ਪਟੇਲ ਨੇ ਇੱਕ ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤ ਕੀਤੀ ਸੀ। ਉਹ ਇਸ ਅਪਰਾਧ ਲਈ ਪਿਛਲੇ ਸੱਤ ਮਹੀਨਿਆਂ ਤੋਂ ਜੇਲ੍ਹ ਵਿੱਚ ਹੈ ਅਤੇ ਹੁਣ ਉਸਨੂੰ ਆਈਸੀਈ ਨੇ ਹਿਰਾਸਤ ਵਿੱਚ ਲੈ ਲਿਆ ਹੈ। ਆਈਸੀਈ ਨੇ 2024 ਵਿੱਚ ਕੈਂਟਕੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਇੱਕ ਇਸ ਗੁਜਰਾਤੀ ਭਾਰਤੀ ਵਿਅਕਤੀ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਸ ਦਾ ਨਾਂ ਕੇਤਨ ਪਟੇਲ 30 ਸਾਲਾ ਗੁਜਰਾਤੀ ਨੂੰ ਕੈਂਟਕੀ ਦੇ ਬਾਰਡਸਟਾਊਨ ਵਿੱਚ ਇੱਕ ਨਾਬਾਲਗ ਨਾਲ ਅਸ਼ਲੀਲ ਹਮਲੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੇਤਨ ਪਟੇਲ ਨੂੰ ਆਈਸੀਈ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਹੈ, ਇਹ ਕਿਹਾ ਗਿਆ ਕਿ ਉਸ ‘ਤੇ ਇੱਕ ਨਾਬਾਲਗ ਲੜਕੀ ਦੇ ਜਿਨਸੀ ਸ਼ੋਸ਼ਣ, ਗੈਰ-ਕਾਨੂੰਨੀ ਕੈਦ ਅਤੇ ਗੈਰ-ਕਾਨੂੰਨੀ ਲੈਣ-ਦੇਣ ਦਾ ਦੋਸ਼ ਹੈ ਅਤੇ ਆਈਸੀਈ ਸ਼ਿਕਾਗੋ ਦੁਆਰਾ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਕੈਂਟਕੀ ਦੇ ਇੱਕ ਗੈਸ ਸਟੇਸ਼ਨ ‘ਤੇ ਕੰਮ ਕਰਨ ਵਾਲੇ ਕੇਤਨ ਪਟੇਲ ਨੂੰ ਸੱਤ ਮਹੀਨੇ ਪਹਿਲਾਂ ਇੱਕ ਨਾਬਾਲਗ ਕੁੜੀ ਨਾਲ ਅਸ਼ਲੀਲ ਵਿਵਹਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੇਤਨ ਇੱਕ ਗੈਸ ਸਟੇਸ਼ਨ ‘ਤੇ ਕੰਮ ਕਰਦਾ ਸੀ ਅਤੇ ਉਸ ‘ਤੇ ਇੱਕ 17 ਸਾਲ ਦੀ ਕੁੜੀ ਨਾਲ ਬਲਾਤਕਾਰ ਕਰਨ ਦਾ ਦੋਸ਼ ਸੀ। ਕੇਤਨ ਪਟੇਲ ਨੂੰ ਸਤੰਬਰ 2024 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਆਪਣੇ ਗੈਸ ਸਟੇਸ਼ਨ ‘ਤੇ ਇੱਕ ਕੁੜੀ ਨੂੰ ਮੁਫ਼ਤ ਵੈਪ ਦੇਣ ਤੋਂ ਬਾਅਦ, ਦੋਸ਼ੀ ਨੇ ਉਸਨੂੰ ਫ੍ਰੀਜ਼ਰ ਖੇਤਰ ਵਿੱਚ ਘਸੀਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਪੀੜਤਾ ਕੇਤਨ ਦੀ ਪਕੜ ਤੋਂ ਬਚਣ ਲਈ ਸੰਘਰਸ਼ ਕਰਦੀ ਰਹੀ ਅਤੇ ਫਿਰ ਗੈਸ ਸਟੇਸ਼ਨ ਤੋਂ ਭੱਜ ਗਈ। ਪੀੜਤਾ ਨੇ ਆਪਣੇ ਮਾਪਿਆਂ ਨੂੰ ਕੇਤਨ ਦੀਆਂ ਹਰਕਤਾਂ ਬਾਰੇ ਦੱਸਿਆ, ਜਿਨ੍ਹਾਂ ਨੇ ਇਸ ਮਾਮਲੇ ਵਿੱਚ ਪੁਲਿਸ ਰਿਪੋਰਟ ਦਰਜ ਕਰਵਾਈ, ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਦੋਂ ਤੋਂ ਹੀ ਜੇਲ੍ਹ ਵਿੱਚ ਹੈ।ਪੁਲਿਸ ਰਿਪੋਰਟ ਦੇ ਅਨੁਸਾਰ, ਜਦੋਂ ਇਹ ਘਟਨਾ ਵਾਪਰੀ, 14 ਸਤੰਬਰ ਨੂੰ, ਪੀੜਤਾ ਆਪਣੀ ਗੱਡੀ ਚ’ ਗੈਸ ਟੈਂਕ ਭਰ ਕੇ ਜਾ ਰਹੀ ਸੀ, ਜਦੋਂ ਕੇਤਨ ਨੇ ਉਸਨੂੰ ਸਟੋਰ ਵਿੱਚ ਬੁਲਾਇਆ ਅਤੇ ਫਿਰ ਉਸਨੂੰ ਛਾਤੀ ਤੋਂ ਫੜ ਲਿਆ ਅਤੇ ਜ਼ਬਰਦਸਤੀ ਬਾਥਰੂਮ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ। ਕੇਤਨ ਪਟੇਲ ਖੁਦ ਬਾਰਡਸਟਾਊਨ ਵਿੱਚ ਰਹਿੰਦਾ ਸੀ ਅਤੇ ਉਸਦੇ ਖਿਲਾਫ ਦੋਸ਼ਾਂ ਦੀ ਗੰਭੀਰਤਾ ਕਾਰਨ ਉਸਨੂੰ ਜ਼ਮਾਨਤ ‘ਤੇ ਰਿਹਾਅ ਨਹੀਂ ਕੀਤਾ ਗਿਆ ਸੀ। ਪੀੜਤਾ ਨੂੰ ਘਸੀਟਣ ਦੀ ਕੋਸ਼ਿਸ਼ ਕਰਨ ਲਈ ਉਸਨੂੰ ਗੈਰ-ਕਾਨੂੰਨੀ ਕੈਦ ਦਾ ਵੀ ਦੋਸ਼ ਲਗਾਇਆ ਗਿਆ ਸੀ।ਹਾਲਾਂਕਿ ਕੇਤਨ ਪਟੇਲ ਦੇ ਇਮੀਗ੍ਰੇਸ਼ਨ ਸਟੇਟਸ ਦੇ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ, ਪਰ ਇਹ ਸੰਭਾਵਨਾ ਹੈ ਕਿ ਉਹ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ, ਇਸੇ ਕਰਕੇ ਹੁਣ ਉਸਦੀ ਗ੍ਰਿਫਤਾਰੀ ਤੋਂ ਬਾਅਦ ਉਸਨੂੰ ਦੇਸ਼ ਨਿਕਾਲਾ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।>






Previous articleਸਾਕਾ ਨੀਲਾ ਤਾਰਾ ਦੀ 41ਵੀਂ ਬਰਸੀ



Source link

Check Also

ਪੰਜਾਬ ਤੋਂ ਵੱਡੀ ਖ਼ਬਰ! ਜੌਬ ਇੰਟਰਵਿਊ ਲਈ ਨਿਕਲੀ ਕੁੜੀ ਦੀ ਮਿਲੀ ਲਾਸ਼, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ

Sangrur News: ਸੰਗਰੂਰ ਦੇ ਧੂਰੀ ਰੋਡ ਪੁਲ ਦੇ ਹੇਠਾਂ ਸੜਕ ਦੇ ਵਿਚਕਾਰ ਇੱਕ ਕੁੜੀ ਦੀ …